ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੀ ਸ਼ਾਦੀ ਕੁਲਵਿੰਦਰ ਕੌਰ ਨਾਲ ਕਰੀਬ ਡੇਢ ਸਾਲ ਪਹਿਲਾ ਹੋਈ।ਮਿਤੀ 24-12-2021 ਨੂੰ ਮੁਦਈ ਦੀ ਆਪਣੀ ਪਤਨੀ ਕੁਲਵਿੰਦਰ ਕੌਰ ਨਾਲ ਤੂੰ ਤੂੰ ਮੈ ਮੈ ਹੋਈ ਸੀ ਤਾਂ ਉਸਦੀ ਪਤਨੀ ਨੇ ਆਪਣੀ ਸੱਸ ਨੂੰ ਫੋਨ ਲਾਇਆ ਤਾਂ ਉਸਦਾ ਸੁਹਰਾ ਪਰਿਵਾਰ ਆਏ ਅਤੇ ਮੁਦਈ ਦੀ ਕੁੱਟ ਮਾਰ ਕਰਕੇ ਬੁਰੀ ਤਰਾਂ ਜਖਮੀ ਕਰ ਦਿੱਤਾ।ਜਿਸਤੇ ਮੁਦਈ ਨੂੰ ਗੁਰੁ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਦਾਖਿਲ਼ ਕਰਵਾਇਆ ਗਿਆ।ਵਜ੍ਹਾ ਰੰਜਿਸ਼ ਘਰੇਲੂ ਝਗੜਾ।ਐਕਸਰਾ ਰਿਪੋਰਟ ਆਉਣ ਤੋਂ ਬਾਅਦ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਅਸ਼ੋਕ ਕੁਮਾਰ ਨੇ 1.ਮਨੀ ਪੁੱਤਰ ਪ੍ਰਕਾਸ਼ ਚੰਦ ਵਾਸੀ ਕੁਹਾਲਾ (ਫਿੋਰਜਪੁਰ 2.ਗੰਨੂ ਪੁੱਤਰ ਨਾਮਾਲੂਮ 3.ਗੋਪੀ ਪੁੱਤਰ ਨਾਮਾਲੂਮ 4.ਬਿੱਲਾ ਪੁੱਤਰ ਨਾਾਮਲੂਮ 5.ਰੱਜੀ ਵਾਸੀ ਨਾਮਾਲੂਮ 6.ਸੁਖਚੈਨ ਸਿੰਘ ਪੁੱਤਰ ਨਾਮਾਲੂਮ 7.ਸੋਨੂੰ ਪੁੱਤਰ ਨਾਮਾਲੂਮ ਵਾਸੀਆਨ ਨਾਮਾਲੂਮ 8.ਮਦਈ ਦੀ ਸੱਸ ਵਾਸੀ ਪਿੰਡ ਕੁਹਾਲਾ 9.ਪ੍ਰਕਾਸ਼ ਚੰਦ ਪੁੱਤਰ ਨਾਮਾਲੂਮ ਵਾਸੀ ਕੁਹਾਲਾ ਅਤੇ 3 ਨਾਮਾਲੂਮ ਆਦਮੀ ਤੇ 26/03-02-2022 ਅ/ਧ 325/323/ 149 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਇਹ ਮਕੁੱਦਮਾ ਦ/ਨੰਬਰੀ 217ਪੀ ਸੀ 4/21 ਮਿਤੀ 23-04-2021 ਬਾਅਦ ਪੜਤਾਲ ਮੁੱਖ ਅਫਸਰ ਥਾਣਾ ਬਾਘਾਪੁਰਾਣਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਾਹੁਕਮ ਐਸ ਅੇਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਦਾ ਬਾਘਾਪੁਰਾਣਾ ਵਿਖੇ ਪਗੜੀ ਦਾ ਸੈਂਟਰ ਹੈ ਜਿਥੋ ਦੋਸ਼ੀ ਨੇ ਕਰੀਬ 64 ਲੱਖ ਦਾ ਸਟਾਕ ਚੱਕਿਆ ਸੀ ਜਿਸ ਵਿੱਚੋ ਕਰੀਬ 57 ਲੱਖ ਰੁਪਏ ਦੇਣੇ ਬਾਕੀ ਸਨ ਤਾਂ ਉਸਨੇ ਆਪਣੇ 23 ਚੈੱਕ ਵੱਖ ਵੱਖ ਨੰਬਰਾਂ ਦੇ ਦਿੱਤੇ ਸਨ ਜਦ ਦਰਖਾਸਤੀ ਨੇ ਬੈਂਕ ਵਿੱਚ ਚੈੱਕ ਲਾਏ ਤਾਂ ਸਾਰੇ ਚਿੱਕ ਡਰਾਅ ਨਹੀ ਹੋਏ।ਜਿਸਤੇ ਦੋਸ਼ੀ ਨੇ ਮੁਦਈ ਨਾਲ 48 ਲੱਖ ਰੁਪਏ ਦੀ ਠੱਗੀ ਮਾਰੀ ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਸਰਦਾਰਾ ਸਿੰਘ ਨੇ ਮੋੁਹਤ ਵਰਮਾ ਪੁੱਤਰ ਕੁਲਦੀਪ ਵਰਮਾ ਵਾਸੀ ਜਲੰਧਰ ਤੇ 19/03-02-2022 ਅ/ਧ 420 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਭਰਾ ਬਚਿੱਤਰ ਸਿੰਘ ਉਮਰ 40 ਸਾਲ ਜੋ ਆਪਣੈ ਹਾਥੀ ਗੱਡੀ ਨੰਬਰੀ ਪੀ ਬੀ 05 ਏ ਬੀ 8187 ਪਰ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਦੋਸ਼ੀ ਨੇ ਆਪਣਾ ਕੈਂਟਰ ਨੰਬਰੀ ਪੀ ਬੀ 11 ਬੀ ਵਾਈ 3638 ਨੇ ਬੜੀ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਵਿੱਚ ਲਿਆ ਕੇ ਮਾਰਿਆ ਜਿਸ ਨਾਲ ਉਸਦੇ ਭਰਾ ਬਚਿੱਤਰ ਸਿੰਘ ਦੀ ਮੋਕਾ ਪਰ ਮੌਤ ਹੋ ਗਈ।ਅਤੇ ਮੋਟਰ ਸਾਇਕਲ ਟੁੱਟ ਭੱਜ ਗਿਆ। ਸ:ਥ:ਗੁਰਚਰਨ ਸਿੰਘ ਨੇ ਨਾਮਾਲੂਮ ਕੈਂਟਰ ਡਰਾਇਵਰ ਤੇ 25/03-02-2022 ਅ/ਧ 304ਏ/279/
427 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਮੈਹਿਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਭਤੀਜਾ ਲਵਪ੍ਰੀਤ ਸਿੰਘ ਉਮਰ 21 ਸਾਲ ਪੁੱਤਰ ਬਿੰਦਰ ਸਿੰਘ, ਅਤੇ ਦਵਿੰਦਰਪਾਲ ਸਿੰਘ ਪੁੱਤਰ ਰੇਸ਼ਮ ਪਾਲ ਸਿੰਘ ਅਤੇ ਗੋਲਡੀ ਸਿੰਘ ਪੁੱਤਰ ਬੂਟਾ ਸਿੰਘ ਵਾਸੀਆਨ ਬੁੱਟਰ ਕਲਾਂ ਜੋ ਖਰੀਦਦਾਰੀ ਕਰਕੇ ਮੋਗਾ ਤੋਂ ਬੁੱਟਰ ਕਲਾਂ ਨੂੰ ਆਪਣੇ ਮੋਟਰ ਸਾਇਕਲ ਸਪਲੈਡਰ ਪਰ ਜਾ ਰਹੇ ਸੀ ਤਾਂ ਨਾਮਾਲੂਮ ਦੋਸ਼ੀ ਨੇ ਆਪਣਾ ਟਰੱਕ ਨੰਬਰੀ ਪੀ ਬੀ 03 ਏ ਐਸ 3930 ਬੜੀ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਮਾਰਿਆ ਜਿਸ ਨਾਲ ਲਵਪ੍ਰੀਤ ਸਿੰਘ ਦੀ ਮੌਕਾ ਪਰ ਮੌਤ ਅਤੇ ਦਵਿੰਦਰਪਾਲ ਸਿੰਘ, ਗੋਲਡੀ ਬੁਰੀ ਤਰਾਂ ਜਖਮੀ ਹੋ ਗਏ।ਜਿਨਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦਾਖਿਲ ਕਰਵਾਇਆ ਗਿਆ। ਸ:ਥ:ਸੰਤਖ ਸਿੰਘ ਨੇ ਨਾਮਾਲੂਮ ਟਰੱਕ ਡਰਾਇਵਰ ਤੇ 12/03-02-2022 ਅ/ਧ 304ਏ/279/ 337/338/427 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









