ਥਾਣਾ ਬੱਧਨੀ ਕਲਾਂ
ਸ:ਥ: ਰਘਵਿੰਦਰ ਪ੍ਰਸ਼ਾਦ 683/ਮੋਗਾ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋ ਧਿਰਾਂ ਵਿੱਚ ਲੜਾਈ ਝਗੜਾ ਹੋਇਆ ਹੈ। ਦੋਸ਼ੀਆਨ ਇਕ ਚਿੱਟੇ ਰੰਗ ਦੀ ਸਕਾਰਪਿਓ ਗੱਡੀ ਅਤੇ ਦੋ ਮੋਟਰਸਾਈਕਲਾਂ ਪਰ ਸਵਾਰ ਹੋ ਕੇ ਆਏ। ਜਿਹਨਾ ਪਾਸ ਤਲਵਾਰਾਂ ਅਤੇ ਖੰਡੇ ਸਨ ਅਤੇ ਦੋਸ਼ੀ ਹਰਜੋਤ ਸਿੰਘ ਉਰਫ ਨੀਲਾ ਪਾਸ ਇਕ ਪਿਸਟਲ ਸੀ। ਦੋਸ਼ੀ ਹਰਜੋਤ ਸਿੰਘ ਉਰਫ ਨੀਲਾ ਨੇ ਆਪਣੇ ਪਿਸਟਲ ਨਾਲ 05 ਹਵਾਈ ਫਾਇਰ ਕੀਤੇ ਅਤੇ ਦੋਸ਼ੀਆਨ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੋਕਾ ਤੋਂ ਫਰਾਰ ਹੋ ਗਏ।ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਰਘਵਿੰਦਰ ਪ੍ਰਸ਼ਾਦ ਨੇ 1.ਹਰਜੋਤ ਸਿੰਘ ਉਰਫ ਨੀਲਾ ਪੁੱਤਰ ਗੁਰਤੇਜ ਸਿੰਘ 2.ਹਰਨਾਮ ਸਿੰਘ ਉਰਫ ਚੀਨਾ ਪੁੱਤਰ ਲਛਮਣ ਸਿੰਘ 3.ਅਕਾਸ਼ਦੀਪ ਸਿੰਘ ਉਰਫ ਅਕਾਸ਼ੀ ਪੁੱਤਰ ਭਗਵਾਨ ਸਿੰਘ 4.ਗੁਰਪ੍ਰੀਤ ਸਿੰਘ ਪੁੱਤਰ ਸਵਰਨ ਸਿੰਘ 5.ਸੁਖਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ
6.ਮੰਗਲੀ ਪੁੱਤਰ ਗੁਰਮੇਲ ਸਿੰਘ 7.ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਗੁਰਮੇਲ ਸਿੰਘ ਵਾਸੀਆਨ ਬੱਧਨੀ ਕਲਾਂ ਅਤੇ 4/5 ਅਣਪਛਾਤੇ ਵਿਅਕਤੀ ਤੇ 15/11-02-2022 ਅ/ਧ 336, 506, 148, 149 ਭ:ਦ: 25,27-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਅਜੀਤਵਾਲ ਵਿਖੇ ਸੂਪ ਅਤੇ ਅੰਡਿਆਂ ਦੀ ਰਹੇੜੀ ਲਗਾਊਦਾ ਹੈ ਮਿਤੀ 04-02-2022 ਨੂੰ ਵਕਤ ਕਰੀਬ 9.30 ਵਜੇ ਰਾਤ ਜਦ ਉਹ ਕੰਮ ਤੋਂ ਵਾਪਿਸ ਜਾ ਰਿਹਾ ਸੀ ਤਾਂ ਉਕਤਾਨ ਦੋਸ਼ੀ ਸਪਲੈਡਰ ਮੋਟਰ ਸਾਇਕਲ ਬਿਨਾਂ ਨੰਬਰੀ ਪਰ ਆਏ ਅਤੇ ਉਸ ਉੱਪਰ ਕਰਦ ਨਾਲ ਹਮਲਾ ਕਰਕੇ ਉਸ ਪਾਸੋਂ 4500 ਰੁਪਏ ਖੋਹ ਕੇ ਲੈ ਗਏ ਸਨ ਜਿਨਾਂ ਨੂੰ ਬਾਅਦ ਵਿੱਚ ਗ੍ਰਿਫਤਾਰ ਕਰਕੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਜਰਨੈਲ ਸਿੰਘ ਨੇ 1.ਮਨਜੀਤ ਸਿੰਘ ਉਰਫ ਅਮਨਾ ਪੁੱਤਰ ਕਰਮ ਸਿੰਘ ਵਾਸੀ ਕੋਕਰੀ ਫੂਲਾ ਸਿੰਘ 2.ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਜਗਸੀਰ ਸਿੰਘ ਵਾਸੀ ਕੋਕਰੀ ਫੂਲਾ ਸਿੰਘ ਤੇ 12/11-02-2022 ਅ/ਧ 379ਬੀ/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀ ਨੇ ਉਸਦੀ ਵੱਖੀ ਵਿੱਚ ਚਾਕੂ ਮਾਰ ਕੇ ਉਸਨੂੰ ਜਖਮੀ ਕਰ ਦਿੱਤਾ ਜਿਸਤੇ ਮੁਦਈ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਿਲ ਕਰਵਾਇਆ ਗਿਆ।ਵਜ੍ਹਾ ਰੰਜਿਸ਼ ਆਪਸੀ ਝਗੜਾ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਰਛਪਾਲ ਸਿੰਘ ਨੇ ਜਗਸੀਰ ਸਿੰਘ ਪੁੱਤਰ ਜੰਗ ਸਿੰਘ ਵਾਸੀ ਬਰਨਾਲਾ ਰੋਡ ਨਿਹਾਲ ਸਿੰਘ ਵਾਲਾ ਤੇ 28/11-02-2022 ਅ/ਧ 324 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 280 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਡੋਲ 100 ਐਸ ਆਰ ਬ੍ਰਾਂਮਦ ਕੀਤੀਆਂ ਗਈਆਂ। ਐਸ ਆਈ ਮੱਘਰ ਸਿੰਘ ਨੇ ਬਲਜੀਤ ਸਿੰਘ ਉਰਫ ਤੀਤੂ ਪੁੱਤਰ ਸੰਪੂਰਨ ਸਿੰਘ ਵਾਸੀ ਪੱਤੋ ਹੀਰਾ ਸਿੰਘ ਵਾਲਾ ਤੇ 27/11-02-2022 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









