ਪੰਜਾਬ ਵਿੱਚ ਬੀਤੀ ਰਾਤ ਦੀਪ ਸਿੱਧੂ ਦੇ ਐਕਸੀਡੈਂਟ ਦੌਰਾਨ ਮੌਤ ਹੋ ਗਈ ਸੀ । ਜਿਸ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਸੋਗ ਦੀ ਲਹਿਰ ਪੈ ਗਈ ਹੈ । ਸ਼ੋਸ਼ਲ ਮੀਡੀਏ ਤੇ ਰਾਤ ਤੋਂ ਲੈ ਕੇ ਲਗਾਤਾਰ ਦੀਪ ਸਿੱਧੂ ਦੀ ਹੀ ਗੱਲ ਚੱਲ ਰਹੀ ਹੈ । ਤੁਹਾਨੂੰ ਦੱਸ ਦੇਈਏ ਦੀਪ ਸਿੱਧੂ ਪਿੰਡ ਉਦੇਕਰਨ ਜਿਲ੍ਹਾ ਮੁਕਤਸਰ ਦਾ ਰਹਿਣ ਵਾਲਾ ਸੀ । ਦੀਪ ਸਿੱਧੂ ਦਾ ਜਨਮ 2 ਅਪ੍ਰੈਲ 1984 ਨੂੰ ਹੋਇਆ ਸੀ ਤੇ ਬਚਪਨ ਵੀ ਪਿੰਡ ਵਿੱਚ ਹੀ ਬੀਤਿਆ ਮੁਢਲੀ ਪੜਾਈ ਸ੍ਰੀ ਮੁਕਤਸਰ ਤੇ ਸਰਕਾਰੀ ਸਕੂਲ ਤੋਂ ਕੀਤੀ ਸੀ ਉਸ ਤੋਂ ਬਾਅਦ ਦੀਪ ਸਿੱਧੂ ਨੇ ਕਾਨੂੰਨ ਦੀ ਪੜਾਈ ਵੀ ਕੀਤੀ ।ਦੀਪ ਸਿੱਧੂ ਦੇ ਪਿਤਾ ਵੀ ਖੁਦ ਆਪ ਵਕੀਲ ਸਨ । ਸਿੱਧੂ ਦੀ ਮਾਤਾ ਦਾ ਉਦੋਂ ਦੇਹਾਂਤ ਹੋ ਗਿਆ ਸੀ ਜਦੋਂ ਉਹ 4 ਸਾਲਾਂ ਦਾ ਸੀ। ਸਿੱਧੂ ਨੇ ਵਕੀਲ ਬਣਨ ਤੋਂ ਬਾਅਦ ਆਪਣਾ ਕੈਰੀਅਰ ਮਾਡਲਿੰਗ ਤੋਂ ਸ਼ੁਰੂ ਕੀਤਾ ਸੀ। ਪਹਿਲਾਂ ਸਿੱਧੂ ਨੇ ਕਿੰਗਫਿਸ਼ਰ ਹੰਟ ਵੀ ਜਿੱਤਿਆ ਸੀ ਤੇ ਉਸ ਤੋਂ ਬਾਅਦ ਮਿਸਟਰ ਇੰਡੀਆ ਮੁਕਾਬਲੇ ਵਿੱਚ ਮਿਸਟਰ ਪਰਸਨੈਲਿਟੀ ਖਿਤਾਬ ਵੀ ਆਪਣੇ ਨਾਮ ਕੀਤਾ ਸੀ। ਦੀਪ ਸਿੱਧੂ ਦੀ ਸਭ ਤੋਂ ਪਹਿਲੀ ਪੰਜਾਬੀ ਫਿਲਮ 2015 ਵਿੱਚ ਰਿਲੀਜ਼ ਹੋਈ ਸੀ।
ਦੀਪ ਸਿੱਧੂ ਨੇ ਜੋਰਾ ਦਾਸ ਨੰਬਰੀਆ ਫਿਲਮ ‘ਚ ਗੈਂਗਸਟਰ ਦੀ ਭੂਮਿਕਾ ਕੇ ਮਕਬੂਲੀਅਤ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਰੰਗ ਪੰਜਾਬ ਤੇ ਰਮਤਾ ਜੋਗੀ ਵਰਗੀਆਂ ਫਿਲਮਾਂ ਵਿੱਚ ਅਦਾਕਾਰੀ ਦਾ ਲੋਹਾ ਮਨਵਾਇਆ। ਉਨ੍ਹਾਂ ਨੇ ਕਿਸਾਨ ਅੰਦੋਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
26 ਜਨਵਰੀ ਵਾਲੇ ਦਿਨ ਕਿਸਾਨੀ ਅੰਦੋਲਨ ਦੌਰਾਨ ਲਾਲ ਕਿਲ੍ਹੇ ‘ਤੇ ਹੋਏ ਕਾਂਡ ਮਗਰੋਂ ਦੀਪ ਸਿੱਧੂ ਕਾਫੀ ਚਰਚਾ ਵਿੱਚ ਆ ਗਏ ਸਨ। ਲਾਲ ਕਿਲ੍ਹਾ ਮਾਮਲੇ ‘ਚ ਦੀਪ ਸਿੱਧੂ ਨੂੰ ਨਾਮਜ਼ਦ ਵੀ ਕੀਤਾ ਗਿਆ ਸੀ।
ਇਸ ਮਾਮਲੇ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ 27 ਅਪ੍ਰੈਲ 2021 ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਸੀ। ਕਿਸਾਨੀ ਅੰਦੋਲਨ ਦੌਰਾਨ ਉਸ ਦੇ ਭਾਸ਼ਣਾਂ ਕਾਰਨ ਲੋਕ ਕਾਫੀ ਪ੍ਰਭਾਵਿਤ ਹੋਏ ਸਨ। ਇਸ ਕਾਰਨ ਨੌਜਵਾਨ ਪੀੜ੍ਹੀ ਉਸ ਤੋਂ ਕਾਫੀ ਪ੍ਰਭਾਵਿਤ ਹੋਈ ਸੀ ਕੁਝ ਵਰਗ ਨੇ ਉਸ ਦੀ ਅਲੋਚਨਾ ਵੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਅਦਾਕਾਰ ਦੀਪ ਸਿੱਧੂ ਦਾ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ। ਇਸ ਕਾਰਨ ਫਿਲਮ ਜਗਤ ਵਿੱਚ ਸਦਮੇ ਦੀ ਲਹਿਰ ਅਤੇ ਪੰਜਾਬ ਦੀਆਂ ਮੁੱਖ ਸ਼ਖ਼ਸੀਅਤਾਂ ਨੇ ਇਸ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
PUNJAB




INDIA








WORLD










