ਹਲਕਾ ਬਾਘਾਪੁਰਾਣਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਮਿੱਤਲ ਉਰਫ ਰਿੰਪੀ ਮਿੱਤਲ ਖਿਲਾਫ ਬੀਤੇ ਕੱਲ ਥਾਣਾ ਬਾਘਾਪੁਰਾਣਾ ਵਿੱਚ ਪਰਚਾ ਦਰਜ ਹੋਇਆ, ਇਹ ਪਰਚਾ ਦੀਪਕ ਕੁਮਾਰ ਸੈਨਟਰੀ ਇੰਸਪੈਕਟਰ ਨਗਰ ਕੌਂਸਲ ਬਾਘਾਪੁਰਾਣਾ ਦੇ ਬਿਆਨਾਂ ਤੇ ਹੋਇਆ ਹੈ। ਐਫ. ਆਈ. ਆਰ. ਵਿੱਚ ਇਸ ਪ੍ਰਕਾਰ ਲਿਿਖਆ ਗਿਆ ਹੈ “ਇਹ ਮਕੁੱਦਮਾ ਦ/ਨੰਬਰੀ 13 5ਸੀ ਮਿਤੀ 15-02-2022 ਪਰ ਦਰਜ ਰਜਿਸਟਰ ਕਰਾਇਆ ਕਿ ਦੀਪ ਕੁਮਾਰ ਸੈਨਟਰੀ ਇੰਸਪੈਕਟਰ ਆਪਣੇ ਸਾਥੀ ਕਰਮਚਾਰੀਆਂ ਨਾਲ ਬਾਘਾਪੁਰਾਣਾ ਵਿਖੇ ਸਰਕਾਰੀ ਅਦਾਰਿਆਂ ਅਤੇ ਡਵਾਇਡਰਾਂ ਉਪਰ ਲੱਗੇ ਵੱਖ ਵੱਖ ਪਾਰਟੀਆਂ ਦੇ ਝੰਡੇ ਅਤੇ ਪੋਸਟਰ ਉਤਾਰ ਰਹੇ ਸਨ ਤਾਂ ਦੋਸ਼ੀ ਰਮਨ ਮਿੱਤਲ ਉਥੇ ਆਇਆ ਜਿਸਨੇ ਮੁਦਈ ਦੀਪਕ ਕੁਮਾਰ ਦੇ ਗੱਲ ਵਿੱਥ ਹੱਥ ਪਾ ਕੇ ਅਪ ਸ਼ਬਦ ਬੋਲੇ ਅਤੇ ਉਹਨਾਂ ਦੀ ਡਿਊਟੀ ਵਿੱਚ ਵਿਘਣ ਪਾਇਆ ਜਿਸਤੇ ਦੋਸ਼ੀ ਖਿਲ਼ਾਫ ਧਾਰਾ 353/186 ਅਧੀਨ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।”
ਜਦੋਂ ਇਸ ਸਬੰਧੀ ਰਿੰਪੀ ਮਿੱਤਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਹ ਸਾਰਾ ਮਾਮਲਾ ਸਿਆਸਤ ਤੋਂ ਪ੍ਰੇਰਤ ਦੱਸਿਆ।
PUNJAB




INDIA








WORLD










