ਪੰਜਾਬ ਵਿੱਚ 20 ਫਰਵਰੀ ਨੂੰ ਵੋਟਿੰਗ ਹੋਣੀ ਹੈ । ਕਾਂਗਰਸ ਨੇ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ । ਕਾਂਗਰਸ ਨੇ 13 ਨੁਕਾਤੀ ਪ੍ਰੋਗਰਾਮ ਚੋਣ ਮਨੋਰਥ ਵਿੱਚ ਲਿਆਂਦਾ ਗਿਆ ਹੈ । ਚੋਣ ਮਨੋਰਥ ਪੱਤਰ ਵਿੱਚ ਵਿਸ਼ੇਸ਼ ਤੌਰ ਤੇ ਰੁਜਗਾਰ ਅਤੇ ਸਿਹਤ ਸਹੂਲਤਾਂ ਦਾ ਖਾਸ ਖਿਆਲ ਰੱਖਿਆ ਗਿਆ ਹੈ । ਚੋਣ ਮਨੋਰਥ ਜਾਰੀ ਕਰਨ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ,ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ,ਰਾਜੀਵ ਸ਼ੁਕਲਾ,ਹਰੀਸ਼ ਚੌਧਰੀ ਅਤੇ ਪਵਨ ਖੇੜਾ ਮਜੂਦ ਸਨ ।
ਕਾਂਗਰਸ ਦਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਪੀਪੀਸੀਸੀ ਪ੍ਰਧਾਨ ਸਿੱਧੂ ਨੇ ਕਿਹਾ ਕਿ ਕਾਂਗਰਸ ਦਾ 13 ਨੁਕਾਤੀ ਚੋਣ ਪੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਹ ਚੋਣ ਮਨੋਰਥ ਪੱਤਰ ਸਭ ਦਾ ਭਲਾ ਮੰਗਣ ਵਾਲਾ ਪੰਜਾਬ ਮਾਡਲ ਹੈ। ਉਨ੍ਹਾਂ ਕਿਹਾ ਕਿ ਇਹ ਮੈਨੀਫੈਸਟੋ ਰਾਹੁਲ ਗਾਂਧੀ ਜੀ ਦਾ ਸੁਪਨਾ ਹੈ ਅਤੇ ਮੇਰਾ 17 ਸਾਲ ਦਾ ਤਜਰਬਾ ਹੈ, ਇਹ ਕਾਂਗਰਸ ਦਾ ਪੱਤਰ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਦਲਣ ਵਾਲਾ ਹੈ।
ਸਿੱਧੂ ਨੇ ਕਿਹਾ ਕਿ ਸਰਕਾਰ ਬਣਨ ‘ਤੇ ਕਾਂਗਰਸ ਸਰਕਾਰ ਦੀਆਂ ਪਹਿਲਕਦਮੀਆਂ ਵਿੱਚ 5 ਲੱਖ ਨੌਕਰੀਆਂ 5 ਸਾਲਾਂ ‘ਚ ਦਿੱਤੀਆਂ ਜਾਣਗੀਆਂ। ਪੰਜਾਬ ਵਿੱਚ ਕਿਸੇ ਵੀ ਪਰਿਵਾਰ ਦਾ ਮਕਾਨ ਕੱਚਾ ਨਹੀਂ ਰਹੇਗਾ, ਹਰ ਘਰ ਪੱਕਾ ਬਣਾਇਆ ਜਾਵੇਗਾ।
ਸਿੱਧੂ ਨੇ ਕਿਹਾ ਕਿ ਅੱਜ ਮੁੱਦਾ ਹੈ ਚੋਣਾਂ ਦੀ ਤਬਦੀਲੀ ਦਾ, ਰੁੱਖ ਦੇ ਫਲ ਵਾਂਗ ਅੱਜ ਸਿੱਟਾ ਸਾਡੇ ਨਾਲ ਹੈ, ਜਨਤਾ ਦੀ ਤਬਦੀਲੀ ਲਈ ਜੋ ਵੀ ਕਦਮ ਚੁੱਕੇ ਜਾਣਗੇ, ਉਸ ਦੀ ਨਜ਼ਰ ਸਾਡੇ ਨਾਲ ਹੈ।

ਔਰਤਾਂ ਲਈ ਐਲਾਨ 8 ਸਿਲੰਡਰ ਤੇ 1100 ਰੁਪਏ: ਇਸਦੇ ਨਾਲ ਹੀ ਉਨ੍ਹਾਂ ਔਰਤਾਂ ਲਈ 1100 ਰੁਪਏ ਮਹੀਨਾ ਦੇਣ ਅਤੇ ਸਾਲ ਵਿੱਚ 8 ਸਿਲੰਡਰ ਮੁਫ਼ਤ ਦੇਣ ਦਾ ਐਲਾਨ ਕੀਤਾ।
ਉਨ੍ਹਾਂ ਅੱੱਗੇ ਦੱਸਿਆ ਕਿ ਸਰਕਾਰ ਬੀਜ, ਮੱਕੀ ਤੇ ਦਾਲਾਂ ਤੇ ਤੇਲ ਖੁਦ ਤੇਲ ਖਰੀਦੇਗੀ ਅਤੇ ਚੌਲਾਂ ਦੀ ਵਿਭਿੰਨਤਾ ਲਈ ਕਦਮ ਚੁੱਕੇ ਜਾਣਗੇ।
ਸਿੱਖਿਆ: ਸਰਕਾਰੀ ਅਦਾਰਿਆਂ ਵਿੱਚ ਮੁਫਤ ਸਿੱਖਿਆ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਹੋਣੀ ਚਾਹੀਦੀ ਹੈ। 12ਵੀਂ ਪਾਸ ਵਿਦਿਆਰਥੀਆਂ ਲਈ 20 ਹਜ਼ਾਰ ਹੋਰ ਕੰਪਿਊਟਰ, 10 ਹਜ਼ਾਰ ਤੋਂ 10ਵੇਂ ਵਿਅਕਤੀ ਤੱਕ, 5ਵੀਂ ਕਰਨ ਵਾਲੇ ਨੂੰ 5 ਹਜ਼ਾਰ ਦਿੱਤੇ ਜਾਣਗੇ।
ਮਨਰੇਗਾ ਲਈ: ਕਾਂਗਰਸ ਵੱਲੋਂ ਮਨਰੇਗਾ ਤਹਿਤ 150 ਦਿਨਾਂ ਦੀ ਗਰੰਟੀ ਪੱਕੀ ਕਰਨ ਦਾ ਵਾਅਦਾ ਕੀਤਾ, ਉਥੇ ਹੀ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮੰਗਣ ਵਾਲਾ ਨਹੀਂ ਦੇਣ ਵਾਲਾ ਬਣਾਉਣਗੇ।
ਰੁਜ਼ਗਾਰ : ਪੰਜਾਬ ਵਿੱਚ ਰੁਜ਼ਗਾਰ ਲਈ ਘਰੇਲੂ ਆਧਾਰਤ ਇੰਡਸਟਰੀ ‘ਚ 1 ਹਜ਼ਾਰ ਕਰੋੜ ਦਾ ਨਿਵੇਸ਼ ਕਰਨ ਤਾਂ ਕਿ ਨੌਜਵਾਨ 2 ਲੱਖ ਤੋਂ 12 ਲੱਖ ਤੱਕ ਬਿਨਾਂ ਵਿਆਜ ਕਰਜ਼ੇ ਦੇ ਕੰਮ ਸ਼ੁਰੂ ਕਰਨ ਲਈ ਦਿੱਤੇ ਜਾਣਗੇ।
ਡਿਜ਼ੀਟਲ ਪੰਜਾਬ: ਘਰ ਬੈਠੇ ਮਿਲੇਗਾ ਲਾਈਸੈਂਸ ਅਤੇ ਹੋਰ ਸਰਟੀਫਿਕੇਟ ਆਦਿ ਸਾਰੇ ਘਰ ਬੈਠੇ ਹੀ ਮਿਲਣਗੇ।
PUNJAB




INDIA








WORLD










