ਪੰਜਾਬ ਵਿੱਚ ਕੱਲ ਵਿਧਾਨ ਸਭਾ ਲਈ ਵੋਟਿੰਗ ਹੋਣੀ ਹੈ । ਪ੍ਰਚਾਰ ਬੰਦ ਹੋ ਚੁੱਕਾ ਹੈ ਲੀਡਰ ਆਪਣੀ ਆਪਣੀ ਜਿੱਤ ਲਈ ਧਰਮਿਕ ਥਾਵਾਂ ਤੇ ਜਾ ਕੇ ਅਰਦਾਸ ਬੇਨਤੀਆਂ ਕਰ ਰਹੇ ਹਨ । ਇਸ ਦੌਰਾਨ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਤੇ ਅੰਮ੍ਰਿਤਸਰ ਈਸਟ ਤੋਂ ਉਮੀਦਵਾਰ ਨਵਜੋਤ ਸਿੰਘ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਫੈਸਲਾ ਉਨ੍ਹਾਂ ਨੇ ਹੱਥ ਹੈ ਕਿ ਚਿੱਟੇ (ਨਸ਼ੇ) ਦੀਆਂ ਹੱਟੀਆਂ ਖੁਲ੍ਹਵਾਉਣੀਆਂ ਹਨ ਜਾਂ ਕਰਤਾਰਪੁਰ ਦਾ ਲਾਂਘਾ ਖੁਲ੍ਹਵਾਉਣਾ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਬਿਜਨੈਸ ਮੰਗਦਾ, ਅਮਨ ਆਮਾਨ ਮੰਗਦਾ ਹੈ। ਇਹ ਗੁੰਡਾਗਰਦੀ, ਬਦਮਾਸ਼ੀ ਪੱਟ ਕੇ ਬਾਹਰ ਮਾਰਨੀ ਹੈ। ਇਹ ਇਥੇ ਨਹੀਂ ਚੱਲਣ ਦੇਣੀ। ਇਕ ਅਮਨ ਅਮਾਨ ਰਾਮ ਰਾਜ ਕਾਇਮ ਕਰਨਾ ਹੈ। ਇਸ ਦੀ ਨੀਂਹ ਅੰਮ੍ਰਿਤਸਰ ਈਸ਼ਟ ਤੋਂ ਰੱਖਣੀ ਹੈ।
PUNJAB




INDIA








WORLD










