ਪੰਜਾਬ ਵਿੱਚ ਅੱਜ ਵਿਧਾਨ ਸਭਾ ਲਈ ਚੋਣਾਂ ਹੋ ਰਹੀਆਂ ਹਨ। ਜਿਸ ਨੂੰ ਲੈ ਕੇ ਚੋਣ ਕਮਿਸ਼ਨ ਨੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਪੋਟਰਾਂ ਤੇ ਬਾਜ ਅੱਖ ਰੱਖੀ ਹੋਈ ਹੈ । ਅੱਜ ਮੋਗਾ ਪੁਲਿਸ ਨੇ ਉਮੀਦਵਾਰ ਮਾਲਵਿਕਾ ਸੂਦ ਦੇ ਭਾਈ ਸੋਨੂੰ ਸੂਦ ਨੂੰ ਪਿੰਡ ਲੰਡੇਕੇ ਵਿੱਚ ਗਏ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਸੂਦ ਦੀ ਗੱਡੀ ਕਾਬਜ਼ੇ ਵਿੱਚ ਲੈ ਲਈ ਹੈ ਤੇ ਸੋਨੂੰ ਸੂਦ ਨੂੰ ਘਰ ਬੈਠਣ ਲਈ ਆਖਿਆ ਹੈ ।ਇਸ ਮੌਕੇਸੋਨੂੰ ਸੂਦ ਨੂੰ ਕਿਸੇ ਹੋਰ ਕਾਰ ਵਿੱਚ ਘਰ ਭੇਜਿਆ ਗਿਆ ਅਤੇ ਉਹਨਾਂ ਨੂੰ ਘਰ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਸੋਨੂੰ ਸੂਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਅਪੀਲ ਕੀਤੀ ਕਿ ਸਾਰਿਆਂ ਨੂੰ ਆਪਣੀ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਚੰਗੀ ਸਰਕਾਰ ਬਣਾਉਣੀ ਚਾਹੀਦੀ ਹੈ।
ਵੋਟਰਾਂ ਨੂੰ ਭਰਮਾਉਣ ਦੇ ਦੋਸ਼
ਅਕਾਲੀ ਦਲ ਦੇ ਪੋਲਿੰਗ ਏਜੰਟ ਦੀਦਾਰ ਸਿੰਘ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਸੋਨੂੰ ਸੂਦ ਵੋਟਰਾਂ ਨੂੰ ਭਰਮਾ ਰਿਹਾ ਹੈ। ਇਸ ਤੋਂ ਬਾਅਦ ਚੋਣ ਕਮਿਸ਼ਨ ਦੀ ਟੀਮ ਨੇ ਸੋਨੂੰ ਸੂਦ ਦਾ ਪਿੱਛਾ ਕੀਤਾ ਅਤੇ ਦੋਸ਼ ਸਹੀ ਪਾਏ ਜਾਣ ‘ਤੇ ਉਸ ਖਿਲਾਫ ਕਾਰਵਾਈ ਕੀਤੀ ਗਈ।
ਦੋਸ਼ ਹੈ ਕਿ ਸੋਨੂੰ ਸੂਦ ਇਕ ਬੂਥ ਤੋਂ ਦੂਜੇ ਬੂਥ ‘ਤੇ ਜਾ ਕੇ ਵੋਟਰਾਂ ਨੂੰ ਉਲਝਾ ਰਿਹਾ ਸੀ। ਦੱਸ ਦਈਏ ਕਿ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਇਸ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਹੀ ਹੈ। ਮਾਲਵਿਕਾ ਸੂਦ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਉਮੀਦਵਾਰ ਵਿਚਾਲੇ ਸਖ਼ਤ ਮੁਕਾਬਲਾ ਹੈ। ਇਸ ਕਾਰਨ ਸੋਨੂੰ ਸੂਦ ਨੇ ਭੈਣ ਦੀ ਮੁਹਿੰਮ ਦੀ ਕਮਾਨ ਖੁਦ ਸੰਭਾਲ ਲਈ ਹੈ।
PUNJAB




INDIA








WORLD










