ਗਿੱਦੜਬਾਹਾ ਤੋਂ ਚੋਣ ਲੜ ਰਹੇ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਭਰਾ ਸੰਨੀ ਢਿੱਲੋਂ ਤੇ ਪਿੰਡ ਦੋਦਾ ਦੇ ਗੁਰਵਿੰਦਰ ਸਿੰਘ ਦੇ ਬਿਆਨਾਂ ਤੇ ਥਾਣਾ ਕੋਟਭਾਈ ਵਿੱਚ ਸੰਨੀ ਢਿੱਲੋਂ ਖਿਲਾਫ ਐਫਆਈਆਰ ਨੰਬਰ 33 ਧਾਰਾ 307 ਇਰਾਦਾ ਕਤਲ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ।ਮਿਲੀ ਜਾਣਕਾਰੀ ਮੁਤਾਬਿਕ ਬੀਤੀ ਰਾਤ ਇੱਕ ਵਿਆਕਤੀ ਦੀ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਥਾਣਾ ਕੋਟਭਾਈ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਥਾਣਾ ਕੋਟਭਾਈ ਵਿਚ ਐਫਆਈਆਰ 34 ਨੰਬਰ ਦਰਜ ਹੋਈ ਹੈ। ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੀਏ ਰਣਧੀਰ ਸਿੰਘ ਧੀਰਾ, ਰੌਕਸੀ ਬਰਾੜ ‘ਤੇ ਮਾਮਲਾ ਦਰਜ ਹੋਇਆ ਹੈ। ਮਾਮਲਾ ਚੋਣ ਅਬਜ਼ਰਵਰ ਵੱਲੋਂ ਲਾਈ ਟੀਮ ਦੀ ਡਿਊਟੀ ‘ਚ ਵਿਘਣ ਪਾਉਣ ਦਾ ਹੈ। ਕੋਟਭਾਈ ਥਾਣੇ ਦੇ ਵਿਚ ਧਾਰਾ 353, 186, 179b ਆਦਿ ਅਧੀਨ ਮਾਮਲਾ ਦਰਜ ਕੀਤਾ ਗਿਆ।
PUNJAB




INDIA








WORLD










