ਪੰਜਾਬ ਵਿੱਚ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਲੋਕਾਂ ਦੀਆਂ ਨਜਰਾਂ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੇ ਡਰੱਗ ਮਾਮਲੇ ਤੇ ਲੱਗੀਆਂ ਹੋਇਆ ਹਨ । ਕਿਉਂਕਿ ਮਜੀਠੀਆ ਨੂੰ ਕੋਰਟਾਂ ਵੱਲੋਂ ਲਗਾਤਾਰ ਰਾਹਤ ਮਿਲ ਰਹੀ ਹੈ । ਚੋਣਾਂ ਤੋਂ ਪਹਿਲਾਂ ਬਿਕਰਮਜੀਤ ਸਿੰਘ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਰੋਕਣ ਲਈ ਸਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਜਿਸ ਤੋਂ ਬਾਅਦ ਸਪਰੀਮ ਕੋਰਟ ਨੇ 22 ਫਰਵਰੀ ਤੱਕ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਸੀ । ਤੇ 23 ਫਰਵਰੀ ਨੂੰ ਮੋਹਾਲੀ ਦੀ ਟ੍ਰਾਇਲ ਕੋਰਟ ਅੱਗੇ ਪੇਸ਼ ਹੋਣਾ ਸੀ। ਸਪਰੀਮ ਕੋਰਟ ਨੇ ਹੋਰ ਰਾਹਤ ਦਿੰਦਿਆਂ ਮਜੀਠੀਆ ਨੂੰ ਇੱਕ ਜਾ ਦੋ ਦਿਨਾਂ ਵਿੱਚ ਅਦਾਲਤ ਵਿੱਚ ਆਤਮ ਸਮਰਪਣ ਕਰਨ ਦਾ ਹੁਕਮ ਕੀਤਾ ਹੈ । । ਇਸ ਤੋਂ ਬਾਅਦ ਉਹ ਰੇਗੁਲਰ ਜ਼ਮਾਨਤ ਲਈ ਪੇਸ਼ਕਾਰੀ ਕਰ ਸਕਦੇ ਹਨ। ਮਜੀਠੀਆ ਦੇ ਵਿਰੁੱਧ ਮੋਹਾਲੀ ਦੀ ਕ੍ਰਾਈਮ ਬ੍ਰਾਂਚ ਵਿੱਚ ਇੰਟਰਨੇਸ਼ਨਲ ਡਰਗ ਤਸਕਰਾਂ ਦੇ ਨਾਲ ਸਾਠਗੰਠ ਦਾ ਲੇਖ ਹੈ। ਇਸ ਮਾਮਲੇ ‘ਚ ਜ਼ਮਾਨਤ ਨਾ ਮਿਲਨ ‘ਤੇ ਐੱਸ.ਸੀ. ਨੇ ਚੋਣ ਲੜਨ ਲਈ ਉਨ੍ਹਾਂ ਦੀ ਗਿਰਫਤਾਰੀ ‘ਤੇ ਰੋਕ ਲਗਾ ਦਿੱਤੀ ਸੀ। ਤਾਂ ਜੋ ਉਹ ਵਿਧਾਨ ਸਭਾ ਚੋਣਾਂ ਨਾ ਲੜ ਸਕੇ।
ਟਰਾਇਲ ਅਤੇ ਹਾਈਕੋਰਟ ਤੋਂ ਨਹੀਂ ਮਿਲੀ ਸੀ ਜ਼ਮਾਨਤ
ਬਿਕਰਮ ਮਜੀਠੀਆ ਦੇ ਵਿਰੁੱਧ ਮਾਮਲਾ ਦਰਜ ਹੋਣ ਤੋਂ ਬਾਅਦ ਉਨ੍ਹਾਂ ਨੇ ਮੋਹਾਲੀ ਅਦਾਲਤ ਵਿੱਚ ਪਹਿਲਾਂ ਜ਼ਮਾਨਤ ਲਗਾਈ ਸੀ, ਜੋ ਕਿ ਖਾਰਜ ਹੋ ਗਈ ਸੀ। ਇਸ ਤੋਂ ਬਾਅਦ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਚਲੇ ਗਏ। ਕੁਝ ਦਿਨ ਅੰਤਰਿਮ ਰਾਹਤ ਦੇ ਬਾਅਦ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ। ਫਿਰ ਉਹ ਸੁਪਰੀਮ ਕੋਰਟ ਗਏ। ਸੁਪਰੀਮ ਕੋਰਟ ਨੇ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ 24 ਫਰਵਰੀ ਤੱਕ ਉਨ੍ਹਾਂ ਦੀ ਗਿਰਫਤਾਰੀ ‘ਤੇ ਰੋਕ ਲਗਾ ਦਿੱਤੀ। ਜਿਸਦੀ ਮਿਆਦ ਦਾ ਅੱਜ ਆਖ਼ਰੀ ਦਿਨ ਹੈ। ਹਾਲਾਂਕਿ ਇਸ ਵਿੱਚ ਮਜੀਠੀਆ ਨੂੰ ਵੱਡੀ ਰਾਹਤ ਮਿਲ ਗਈ ਹੈ। ਹੁਣ ਉਹ ਇੱਕ ਜਾਂ ਦੋ ਦਿਨ ਬਾਅਦ ਆਤਮ ਸਰਪਣ ਕਰਨਗੇ।
PUNJAB




INDIA








WORLD










