ਮੋਗਾ – (ਸੋਰਵ ਅਰੋੜਾ )ਮੋਗਾ ’ਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਲਾਲ ਸਿੰਘ ਰੋਡ ’ਤੇ ਸੜਕ ਕਿਨਾਰੇ ਬੈਠੀ ਇੱਕ ਲੜਕੀ ਨੂੰ ਹਰਿਆਣਾ ਨੰਬਰ ਅਲਟੋ ਕਾਰ ’ਤੇ ਆਏ ਨਾਕਾਬਕੋਸ਼ ਨੌਜਵਾਨ ਜਬਰਨ ਗੱਡੀ ‘ਚ ਬਿਠਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਕੁੜੀ ਨੂੰ ਅਗਵਾ ਕਰਨ ਦੀ ਇਹ ਸਾਰੀ ਘਟਨਾ ਉਕਤ ਸਥਾਨ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ। ਮਾਮਲੇ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਸਥਾਨ ’ਤੇ ਮੌਜੂਦ ਚਸ਼ਮਦੀਦ ਲੋਕਾਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਕੁੜੀ ਸੜਕ ਦੇ ਕਿਨਾਰੇ ਬੈਠੀ ਹੋਈ ਸੀ। ਅਚਾਨਕ ਇਕ ਗੱਡੀ ’ਚ ਤਿੰਨ ਨਾਕਾਬਕੋਸ਼ ਨੌਜਵਾਨ ਆਏ, ਜਿਨ੍ਹਾਂ ਦੇ ਨਾਲ ਇਕ ਜਨਾਨੀ ਵੀ ਬੈਠੀ ਹੋਈ ਸੀ। ਉਕਤ ਸਾਰੇ ਨਕਾਬਪੋਸ਼ਾਂ ਨੇ ਕੁੜੀ ਨੂੰ ਚੁੱਕ ਕੇ ਜ਼ਬਰਦਸਤੀ ਆਪਣੀ ਗੱਡੀ ਵਿੱਚ ਬਿਠਾ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਾਰੀ ਘਟਨਾ ਸਬੰਧੀ ਇੰਸਪੈਕਟਰ ਲਛਮਣ ਸਿੰਘ ਦੱਸਿਆ ਕੇ ਕੁੜੀ ਨੂੰ ਲੱਭਣ ਲਈ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਦੇਖਿਆ ਜਾ ਰਿਹਾ ਹੈ ਤੇ ਬਹੁਤ ਕੁੜੀ ਨੂੰ ਲੱਭ ਲਿਆ ਜਾਵੇਗਾ
PUNJAB




INDIA








WORLD










