ਬਾਘਾਪੁਰਾਣਾ (ਤਰਲੋਚਨ ਬਰਾੜ) : ਚਰਨਜੀਤ ਸਿੰਘ ਸੋਹਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸਾ ਨਿਰਦੇਸਾਂ ਹੇਠ ਜਿਲੇ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਇਸ ਤਹਿਤ ਐਸ ਆਈ ਪਾਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਦੀ ਟੀਮ ਦੇ ASI ਤਰਸੇਮ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸਤ ਬਾ ਤਲਾਸ਼ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਬ ਮੇਨ ਜੀ ਟੀ ਰੋਡ ਮੋਗਾ -ਕੋਟਕਪੂਰਾ ਬੱਸ ਅੱਡਾ ਰੋਡੇ ਕਾਲਜ ਚੌਂਕ ਪਾਸ ਮੌਜੂਦ ਸੀ ਤਾ ਖਾਸ ਮੁਖਬਰ ਦੀ ਇਤਲਾਹ ਤੇ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਸੁਖਦੇਵ ਸਿੰਘ ਵਾਸੀ ਭਿੰਡਰ ਕਲਾਂ ਨੂੰ ਨਾਕਾਬੰਦੀ ਦੌਰਾਨ ਗ੍ਰਿਫਤਾਰ ਕਰਕੇ ਇੱਕ ਟਰਾਲਾ 10 ਟਾਇਰਾ ਬ੍ਰਾਮਦ ਕਰਕੇ ਮੁਕੱਦਮਾ ਨੰਬਰ 18 ਮਿਤੀ 03,3,2022 ਅਧ 379,411 IPC ਥਾਣਾ ਸਮਾਲਸਰ ਦਰਜ ਰਜਿਸਟਰ ਕੀਤਾ ਗਿਆ ਹੈ।ਮੁੱਢਲੀ ਤਫਤੀਸ ਦੌਰਾਨ ਪਤਾ ਲੱਗਾ ਕਿ ਬ੍ਰਾਮਦਾ ਟਰਾਲਾ ਦੋਸੀ ਨੇ ਬਿਤੇ ਦਿਨ ਮਿਤੀ 02.03.2022 ਨੂੰ ਜਹਾਜਗੜ ਮਾਰਕੀਟ ਅਮ੍ਰਿਤਸਰ ਸਾਹਿਬ ਤੋਂ ਚੋਰੀ ਕੀਤਾ ਸੀ । ਜਿਸ ਸਬੰਧੀ ਅਮ੍ਰਿਤਸਰ ਸਾਹਿਬ ਵਿਖੇ ਵੀ ਮੁਕੱਦਮਾ ਦਰਜ ਰਸਿਜਟਰ ਹੋਇਆ ਹੈ।ਦੋਸੀ ਨੂੰ ਕੱਲ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਬ੍ਰਾਮਦਗੀ ਅਤੇ ਪੁੱਛ ਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ।
PUNJAB




INDIA








WORLD










