ਮੋਹਾਲੀ ਪੁਲਿਸ ਨੂੰ ਪਿਛਲੇ ਸਮੇਂ ਤੋਂ ਠੱਗੀ ਦੇ ਮਾਮਲੇ ਵਿੱਚ ਲੋੜੀਂਦੇ ਹਿਮਾਂਸ਼ੂ ਨਾਮ ਦੇ ਵਿਆਕਤੀ ਨੂੰ ਜਦੋਂ ਪੁਲਿਸ ਨੇ ਅਜੇ ਸੈਕਟਰ 8 ਦੀ ਮਾਰਕੀਟ ਵਿੱਚ ਫੜਿਆ ਹੀ ਸੀ ਉਥੇ ਨੇੜੇ ਹੀ ਉਸ ਦੀ ਪਤਨੀ ਸੀਰਤ ਨੇ ਆ ਕੇ ਪੁਲਿਸ ਦੇ ਹੱਥਾਂ ਵਿੱਚੋਂ ਆਵਦੇ ਪਤੀ ਨੂੰ ਜਬਰਦਸਤੀ ਛਡਾਅ ਕੇ ਆਪਣੀ ਗੱਡੀ ਸਵਿਫਟ ਕਾਰ ਵਿੱਚ ਬਠਾਅ ਕੇ ਫਰਾਰ ਹੋ ਗਈ । ਮਿਲੀ ਜਾਣਕਾਰੀ ਮੁਤਾਬਿਕ ਹਿਮਾਂਸ਼ੂ ਕਾਕਰੀਆ ਨਾਮ ਦਾ ਵਿਆਕਤੀ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ ਇਸ ਨੇ 12 ਲੱਖ ਦੀ ਠੱਗੀ ਮਾਰੀ ਸੀ ਜਿਸ ਦਾ ਕੇਸ ਮੋਹਾਲੀ ਅਤੇ ਯੂਟੀ ਪੁਲਿਸ ਕੋਲ ਸੀ ਤੇ ਕੀਤੀ ਗਈ ਠੱਗੀ ਮਾਮਲੇ ਵਿੱਚ ਲੋੜੀਂਦਾ ਸੀ ਤੇ ਫਰਾਰ ਚੱਲਿਆ ਆ ਰਿਹਾ ਸੀ।
ਪੁਲਿਸ ਸੂਤਰਾਂ ਨੇ ਕਿਹਾ, “ਜਿਵੇਂ ਹੀ ਕਾਕਰੀਆ ਸੈਕਟਰ 8 ਦੀ ਮਾਰਕੀਟ ਵਿਚ ਪਹੁੰਚੇ ਤਾਂ ਕਿਸੇ ਨੇ ਉਸ ਨੂੰ ਪਛਾਣ ਲਿਆ ਅਤੇ ਸ਼ਿਕਾਇਤਕਰਤਾ ਵੀਰ ਪ੍ਰਤਾਪ ਨੂੰ ਸੂਚਨਾ ਦਿੱਤੀ, ਜਿਸ ਨੇ ਮੌਕੇ ‘ਤੇ ਪਹੁੰਚ ਕੇ ਮੋਹਾਲੀ ਪੁਲਸ ਨੂੰ ਸੂਚਿਤ ਕੀਤਾ। ਏਐਸਆਈ ਬੀਐਸ ਮੰਡ ਦੀ ਟੀਮ ਮੌਕੇ ’ਤੇ ਪੁੱਜੀ। ਕਾਕਰੀਆ ਨੂੰ ਪੁਲੀਸ ਦੀ ਗੱਡੀ ਵਿੱਚ ਲਿਜਾਇਆ ਜਾਣਾ ਸੀ। ਇਸ ਦੌਰਾਨ, ਉਸਦੀ ਪਤਨੀ ਪਹੁੰਚ ਗਈ ਅਤੇ ਪੁਲਿਸ ਨੂੰ ਧੱਕਾ ਦੇ ਦਿੱਤੀ, ਉਸਦੇ ਪਤੀ ਨੂੰ ਫੜ ਲਿਆ ਅਤੇ ਫਰਾਰ ਹੋ ਗਈ।”
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਅਨੁਸਾਰ, ਪੁਲਿਸ ਸੂਤਰਾਂ ਨੇ ਕਿਹਾ ਕਿ ਇਸ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਕਾਕਰੀਆ ਨੇ ਪੁਲਿਸ ਨੂੰ ਕਿਹਾ ਕਿ ਉਹ ਪੁਲਿਸ ਦੀ ਗੱਡੀ ‘ਚ ਨਹੀਂ ਜਾਵੇਗਾ, ਸਗੋਂ ਖੁਦ ਸਟੇਸ਼ਨ ‘ਤੇ ਪੁੱਜੇਗਾ।
ਦੱਸ ਦੇਈਏ ਕਿ ਕਾਕਰੀਆ 18 ਜਨਵਰੀ ਤੋਂ ਮੋਹਾਲੀ ਪੁਲਿਸ ਨੂੰ ਲੋੜੀਂਦਾ ਸੀ, ਉਹ ਆਪਣੀ ਫਾਰਚੂਨਰ ਗੱਡੀ ਵਿੱਚ ਚੰਡੀਗੜ੍ਹ ਵਿਖੇ ਸੈਕਟਰ-8 ਦੀ ਮਾਰਕੀਟ ਪੁੱਜਿਆ ਸੀ। ਪੁਲਿਸ ਨੇ ਐਸਯੂਵੀ ਵਿੱਚੋਂ 2 ਮੋਬਾਈਲ ਫੋਨਾਂ ਸਮੇਤ ਇੱਕ 9 ਐਮਐਮ ਦਾ ਪਿਸਤੌਲ ਬਰਾਮਦ ਕੀਤਾ ਹੈ।
ਜਦੋਂ ਸੀਰਤ ਆਪਣੇ ਪਤੀ ਨੂੰ ਪੁਲਿਸ ਹਿਰਾਸਤ ‘ਚੋਂ ਚੁੱਕ ਕੇ ਲੈ ਗਈ ਤਾਂ ਮੌਕੇ ‘ਤੇ ਘੱਟੋ-ਘੱਟ 8 ਪੁਲਿਸ ਮੁਲਾਜ਼ਮ ਮੌਜੂਦ ਸਨ। ਸੈਕਟਰ 3 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ।
PUNJAB




INDIA








WORLD










