ਪੰਜਾਬ ਤੋਂ ਲਗਾਤਾਰ ਹਰ ਰੋਜ਼ ਨੋਜਵਾਨ ਲੜਕੇ ਲੜਕੀਆਂ ਪੜਨ ਲਈ ਕੈਨੇਡਾ ਜਾ ਰਹੇ ਹਨ । ਜਿਥੇ ਪੜਨ ਦੇ ਨਾਲ ਨਾਲ ਕੰਮ ਵੀ ਕਰਨਾ ਪੈਂਦਾ ਹੈ । ਇਸ ਹੀ ਤਰ੍ਹਾਂ ਫਰੀਦਕੋਟ ਜਿਲ੍ਹੇ ਦੇ ਪਿੰਡ ਸਿਮਰੇਵਾਲਾ ਦਾ ਨੋਜਵਾਨ ਕਿਰਨਪ੍ਰੀਤ ਸਿੰਘ ਵੀ 2019 ਨੂੰ ਪੜਨ ਲਈ ਕੈਨੇਡਾ ਗਿਆ ਹੋਇਆ ਸੀ । ਕਿਰਨਪ੍ਰੀਤ ਸਿੰਘ ਅਤੇ ਉਸ ਦੇ ਦੋ ਹੋਰ ਸਾਥੀ ਗੁਰਿੰਦਰ ਸਿੰਘ ਲਿੱਧੜ ਤੇ ਸੰਨੀ ਖੁਰਾਣਾ ਇਹ ਤਿੰਨੇ ਕਿਸੇ ਵੈਨ ਵਿੱਚ ਬੈਠ ਕੇ ਆਪਣੇ ਕੰਮ ਤੋਂ ਵਾਪਸ ਘਰ ਜਾ ਰਹੇ ਸਨ । ਜਿਸ ਦੌਰਾਨ ਓਂਟਾਰੀਓ ਟਾਊਨਸ਼ਿਪ ਹਰਥਰ ਦੇ ਹਾਈਵੇ 6 ਨੇੜੇ ਅਰਥਰ ਵੈਲਿੰਗਟਨ ਰੋਡ ਤੇ ਵੈਨ ਅਤੇ ਟ੍ਰੇਲਰ ਦੀ ਸਿੱਧੀ ਟੱਕਰ ਹੋਣ ਨਾਲ ਵੈਨ ਵਿੱਚ ਸਵਾਰ ਤਿੰਨ ਪੰਜਾਬੀ ਮੁੰਡਿਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ।ਇਸ ਹਾਦਸੇ ਵਿੱਚ ਟ੍ਰੇਲਰ ਡਰਾਈਵਰ ਵੀ ਫਟੜ ਹੋਇਆ ਹੈ ਜਿਸ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ । ਮਿਲੀ ਜਾਣਕਾਰੀ ਮੁਤਾਬਿਕ ਇਸ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਨੇ ਹਸਪਤਾਲ ਵਿੱਚ ਜਾ ਕੇ ਦਮ ਤੋੜ ਦਿੱਤਾ। ਮਾਰੇ ਗਏ ਤਿੰਨੇ ਨੌਜਵਾਨ ਇਕ ਹੀ ਵੈਨ ਵਿੱਚ ਸਵਾਰ ਸਨ।
ਮ੍ਰਿਤਕ ਕਿਰਨਪ੍ਰੀਤ ਸਿੰਘ ਦੇ ਰਿਸ਼ਤੇਦਾਰ ਸਾਦਿਕ ਦੇ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ ਤੇ ਰਾਜਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡ ਸ਼ਿਮਰੇਵਾਲਾ ਦਾ ਨੌਜਵਾਨ ਸਾਲ 2019 ਵਿੱਚ ਕੈਨੇਡਾ ਵਿੱਚ ਸਟੱਡੀ ਵੀਜੇ ‘ਤੇ ਗਿਆ ਸੀ। ਬੀਤੀ ਰਾਤ ਉਹ ਕਾਰ ਵਿੱਚ ਸਵਾਰ 3 ਨੌਜਵਾਨ ਨਾਲ ਕੰਮ ਤੋਂ ਘਰ ਪਰਤ ਰਹੇ ਸਨ, ਜਦੋਂ ਸਾਹਮਣੇ ਆ ਰਹੇ ਟਰੱਕ ਨਾਲ ਟੱਕਰ ਹੋ ਗਈ। ਕਾਰ ਵਿੱਚ ਸਵਾਰ ਫਰੀਦਕੋਟ ਦੇ ਪਿੰਡ ਸ਼ਿਮਰੇਵਾਲਾ ਦਾ ਲੜਕਾ ਕਿਰਨਪ੍ਰੀਤ ਸਿੰਘ (21) ਪੁੱਤਰ ਕਰਮਜੀਤ ਸਿੰਘ, ਇਕ ਨੌਜਵਾਨ ਜਲੰਧਰ ਤੇ ਇਕ ਕੈਨੇਡਾ ਵਿੱਚ ਮੈਨੇਜਰ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਦੌਰਾਨ ਹੋਈ ਮੌਤ ਨੇ ਪਿੰਡ ਸ਼ਿਮਰੇਵਾਲਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮ੍ਰਿਤਕ ਕਿਰਨਪ੍ਰੀਤ ਸਿੰਘ ਗਿੱਲ ਉਰਫ ਕੈਫੀ ਸਾਲ 2019 ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਬਣਕੇ ਆਪਣੇ ਸੁਪਣੇ ਪੂਰੇ ਕਰਨ ਲਈ ਗਿਆ ਸੀ। ਉਸ ਦੀ ਕਾਰ ਵਿੱਚ ਦੋ ਹੋਰ ਜਾਣੇ ਸਨ ਜੋ ਜਲੰਧਰ ਸਾਈਡ ਦੇ ਦੱਸੇ ਜਾਂਦੇ ਹਨ। ਪਰਿਵਾਰ ਵੱਲੋਂ ਮ੍ਰਿਤਕ ਕਿਰਨਪ੍ਰੀਤ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਕੋਸ਼ਿਸ਼ਾਂ ਤੇਜ ਕਰ ਦਿੱਤੀਆਂ ਗਈਆਂ ਹਨ। ਪਰਿਵਾਰ ਵੱਲੋਂ ਪ੍ਰਸ਼ਾਸ਼ਨ ਤੇ ਸਰਕਾਰ ਤੱਕ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।
PUNJAB




INDIA








WORLD










