ਭਾਰਤ ਵਿੱਚ ਵੱਡੀ ਮਾਤਰਾ ਚ ਸ਼ਰਾਬ ਦਾ ਸੇਵਨ ਲੋਕ ਕਰਦੇ ਹਨ । ਤੇ ਆਮ ਲੋਕ ਕਈ ਵਾਰ ਆਪਣੇ ਘਰ ਵਿੱਚ ਜਿਆਦਾ ਸ਼ਰਾਬ ਸਟੋਰ ਕਰ ਲੈਂਦੇ ਹੈ । ਪਰ ਕਨੂੰਨ ਮੁਤਾਬਿਕ ਘਰ ਵਿੱਚ ਜਿਆਦਾ ਸ਼ਰਾਬ ਰੱਖਣੀ ਨਿਯਮਾਂ ਦੇ ਉਲਟ ਹੁੰਦੀ ਹੈ । ਘਰ ਵਿੱਚ ਸ਼ਰਾਬ ਰੱਖਣ ਨੂੰ ਲੈ ਕੇ ਦਿੱਲੀ ਹਾਈਕੋਰਟ ਦਾ ਇੱਕ ਅਹਿਮ ਫੈਸਲਾ ਆਇਆ ਹੈ । ਕੋਰਟ ਦੇ ਫੈਸਲੇ ਮੁਤਾਬਿਕ 25 ਸਾਲ ਤੋਂ ਵੱਧ ਉਮਰ ਦੇ ਲੋਕ ਆਪਣੇ ਘਰ ਵਿੱਚ 9 ਲੀਟਰ ਵਿਸਕੀ,ਵੋਡਕਾ ਜਾਂ ਰਮ ਰੱਖ ਸਕਦੇ ਹਨ। ਇਸ ਤੋਂ ਇਲਾਵਾ ਘਰ ਵਿੱਚ 18 ਲੀਟਰ ਵਾਈਨ ,ਅਲਕੋਪੌਪ ਜਾ ਬੀਅਰ ਰੱਖ ਸਕਦੇ ਹਨ। ਦੂਜੇ ਸੂਬਿਆਂ ਵਿੱਚ ਵੀ ਸ਼ਰਾਬ ਰੱਖਣ ਦੇ ਨਿਯਮ ਬਣੇ ਹੋਏ ਹਨ।
ਜਿਵੇਂ ਕੇ ਪੰਜਾਬ ਵਿੱਚ ਤੁਸੀਂ ਆਪਣੇ ਘਰ ਅੰਦਰ ਦੇਸੀ ਸ਼ਰਾਬ ਦੀਆਂ 2 ਬੋਤਲਾਂ ਹੀ ਰੱਖ ਸਕਦੇ ਹੋ ਜੇ ਇਸ ਤੋਂ ਵੱਧ ਸ਼ਰਾਬ ਰੱਖਣੀ ਹੈ ਤਾਂ ਤੁਹਾਨੂੰ ਲਾਇਸੈਂਸ ਲੈਣਾਂ ਪਵੇਗਾ। ਜਿਸ ਦਾ ਖਰਚਾ ਇੱਕ ਹਜ਼ਾਰ ਰੁਪਏ ਤੋਂ ਲੈ ਕੇ ਜੀਵਨ ਭਰ ਦੀ ਫੀਸ 10000 ਹਜ਼ਾਰ ਰੁਪਏ ਭਰਨੇ ਪੈਣਗੇ। ਨਹੀਂ ਤਾਂ ਦੋ ਵੱਧ ਸ਼ਰਾਬ ਦੀਆਂ ਬੋਤਲਾਂ ਰੱਖਣਾ ਨਿਯਮਾਂ ਦੇ ਖਿਲਾਫ ਹੋਵੇਗਾ
ਹਰਿਆਣਾ: ਤੁਸੀਂ ਦੇਸੀ ਸ਼ਰਾਬ ਦੀਆਂ ਛੇ ਬੋਤਲਾਂ ਤੇ ਭਾਰਤ ਵਿੱਚ ਬਣੀ ਵਿਦੇਸ਼ੀ ਸ਼ਰਾਬ ਦੀਆਂ 18 ਬੋਤਲਾਂ ਤੱਕ ਘਰ ਵਿੱਚ ਰੱਖ ਸਕਦੇ ਹੋ। ਹਾਲਾਂਕਿ ਇਸ ਨੂੰ ਰਮ ਅਤੇ ਵੋਡਕਾ ਦੇ ਆਧਾਰ ‘ਤੇ ਵੰਡਿਆ ਗਿਆ ਹੈ। ਇਸ ਤੋਂ ਵੱਧ ਰੱਖਣ ਲਈ ਤੁਹਾਨੂੰ ਇਜਾਜ਼ਤ ਲੈਣੀ ਪਵੇਗੀ। ਇਸ ਦੇ ਲਈ ਹਰ ਸਾਲ ਦੋ ਸੌ ਰੁਪਏ ਅਤੇ ਜੀਵਨ ਭਰ ਲਈ ਦੋ ਹਜ਼ਾਰ ਰੁਪਏ ਦੇਣੇ ਪੈਣਗੇ।
ਰਾਜਸਥਾਨ : ਸ਼ਰਾਬ ਰੱਖਣ ਅਤੇ ਪਾਰਟੀ ਕਰਨ ਦੇ ਵੱਖ-ਵੱਖ ਨਿਯਮ ਹਨ। ਤੁਸੀਂ ਰਾਜਸਥਾਨ (Rajasthan) ਵਿੱਚ IMFL ਦੀਆਂ 18 ਬੋਤਲਾਂ ਰੱਖ ਸਕਦੇ ਹੋ। ਜਦੋਂ ਕਿ ਪਾਰਟੀ ਕਰਨ ਲਈ ਦੋ ਹਜ਼ਾਰ ਰੁਪਏ ਦਾ ਲਾਇਸੈਂਸ ਲੈਣਾ ਪੈਂਦਾ ਹੈ। ਕਾਰੋਬਾਰੀ ਪਾਰਟੀਆਂ ਲਈ ਕੁਝ ਹੋਰ ਟੈਕਸ ਅਦਾ ਕਰਨਾ ਪੈਂਦਾ ਹੈ।
ਗੋਆ : ਗੋਆ (Goa) ਵਿੱਚ ਤੁਸੀਂ ਆਪਣੇ ਘਰ ਵਿੱਚ ਬੀਅਰ ਦੀਆਂ 24 ਬੋਤਲਾਂ ਰੱਖ ਸਕਦੇ ਹੋ। ਇਸ ਤੋਂ ਇਲਾਵਾ 12 ਬੋਤਲਾਂ IMFL ਅਤੇ 18 ਬੋਤਲਾਂ ਦੇਸੀ ਸ਼ਰਾਬ ਰੱਖੀਆਂ ਜਾ ਸਕਦੀਆਂ ਹਨ।
ਮਹਾਰਾਸ਼ਟਰ : ਮਹਾਰਾਸ਼ਟਰ (Maharashtra) ਵਿੱਚ ਲੋਕ ਆਪਣੇ ਘਰਾਂ ਵਿੱਚ ਸ਼ਰਾਬ ਦੀਆਂ ਛੇ ਬੋਤਲਾਂ ਰੱਖ ਸਕਦੇ ਹਨ।
PUNJAB




INDIA








WORLD










