ਨਿਹਾਲ ਸਿੰਘ ਵਾਲਾ -:(ਪ੍ਰਦੀਪ ਢਿੱਲੋਂ )-ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਮਾਛੀਕੇ ਅੱਜ ਓੁਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਦਿਨ ਦਿਹਾੜੇ ਦੋ ਨਕਾਬਪੋਸ਼ ਲੁਟੇਰੇ ਤਿੰਨ ਲੱਖ ਤੋਂ ਉਪਰ ਰਾਸ਼ੀ ਖੋਹਕੇ ਫਰਾਰ ਹੋ ਗਏ । ਨਿਹਾਲ ਸਿੰਘ ਵਾਲਾ ਦੇ ਏ ਐਸ ਆਈ ਸਰਫਰਾਜ਼ ਆਲਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਲੱਗਭੱਗ ਗਿਆਰਾਂ ਵਜੇ ਸਥਾਨਕ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਮਾਛੀਕੇ ਵਿਖੇ ਸਥਿਤ ਢਿੱਲੋਂ ਪੈਟਰੋਲ ਪੰਪ ਦਾ ਮੈਨੇਜਰ ਨਿਰਭੈ ਸਿੰਘ ਅਤੇ ਇੱਕ ਹੋਰ ਮੁਲਾਜ਼ਮ ਬਿਲਾਸਪੁਰ ਵਿਖੇ ਬੈਂਕ ਵਿੱਚ ਕੈਸ਼ ਜਮਾਂ ਕਰਵਾਉਣ ਲਈ ਪਲੈਟੀਨਾ ਮੋਟਰਸਾਈਕਲ ਤੇ ਸਵਾਰ ਹੋਕੇ ਜਾ ਰਹੇ ਸਨ,ਤਾਂ ਰਸਤੇ ਵਿੱਚ ਟੀ-ਪੁਆਇੰਟ ਤੇ ਦੋ ਮੋਟਰਸਾਇਕਲ ਸਵਾਰ ਨਕਾਬਪੋਸ਼ ਵਿਅਕਤੀਆਂ ਨੇ ਰਾਡ ਨਾਲ ਓਹਨਾਂ ਤੇ ਵਾਰ ਕੀਤਾ ।ਜਿਸ ਕਾਰਨ ਓੁਹ ਹੇਠਾਂ ਡਿੱਗ ਪਏ।ਜਿਸਤੋਂ ਬਾਅਦ ਦੋਵੇਂ ਨਕਾਬਪੋਸ਼ ਲੁਟੇਰੇ ਪੈਸਿਆਂ ਵਾਲਾ ਬੈਗ ਜਿਸ ਵਿੱਚ ਤਿੰਨ ਲੱਖ ਤੋਂ ਉਪਰ ਕੈਸ਼ ਸੀ ,ਲੈਕੇ ਲੁਹਾਰੇ ਵੱਲ ਰਫੂਚੱਕਰ ਹੋ ਗਏ ।ਮੈਨੇਜਰ ਨਿਰਭੈ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਪੁਲਿਸ ਦੋਸ਼ੀਆਂ ਦੀ ਭਾਲ ਵਿੱਚ ਜੁੱਟ ਗਈ ਹੈ।
PUNJAB




INDIA








WORLD










