ਸੌਰਵ ਅਰੋੜਾ :: ਮੋਗਾ ‘ਚ ਅਪਰਾਧਿਕ ਵਾਰਦਾਤਾਂ ਦਾ ਗ੍ਰਾਫ਼ ਲਗਾਤਾਰ ਵੱਧਦਾ ਜਾ ਰਿਹਾ ਹੈ।ਪਿਛਲੇ ਪੰਜ-ਛੇ ਦਿਨਾਂ ਦੀ ਗੱਲ ਕਰੀਏ ਤਾਂ ਮੋਗਾ ‘ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਬੈਠਾ ਹੈ।300000 ਦੀ ਲੁੱਟ ਦੀ ਵਾਰਦਾਤ ਭਾਵੇਂ ਹੀ ਪੈਟਰੋਲ ਤੋਂ ਲੁੱਟਣ ਦੀ ਹੈ। ਪੰਪ ਤਾਂ ਸੁਲਝ ਗਿਆ ਹੈ, ਪਰ ਮੋਗਾ ‘ਚ ਹਰ ਰੋਜ਼ ਕੋਈ ਨਾ ਕੋਈ ਵਾਰਦਾਤ ਸਾਹਮਣੇ ਆ ਰਹੀ ਹੈ, ਜੇਕਰ ਮੋਗਾ ਦੀ ਗੱਲ ਕਰੀਏ ਤਾਂ ਮੋਗਾ ਦੇ ਪਾਸ਼ ਇਲਾਕੇ ਗਿੱਲ ਰੋਡ ‘ਤੇ ਇਕ ਸੁਨਿਆਰੇ ਦੇ ਘਰੋਂ ਕਰੀਬ 3500000 ਰੁਪਏ ਦੀ ਨਕਦੀ, 70 ਤੋਲੇ ਸੋਨਾ ਲੈ ਕੇ ਲੁਟੇਰੇ ਫਰਾਰ ਹੋ ਗਏ। ਮੌਕੇ ‘ਤੇ ਮੌਜੂਦ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।