ਪੰਜਾਬ ਵਿੱਚ ਚੋਣਾਂ ਹੋ ਚੁੱਕੀਆਂ ਹਨ ਰਿਜਲਟ 10 ਮਾਰਚ ਨੂੰ ਆ ਜਾਣੇ ਹਨ । ਪੰਜਾਬ ਵਿੱਚ 5 ਰਾਜ ਸਭਾ ਦੀ ਸੀਟਾਂ ਖਾਲੀ ਹੋ ਗਈਆਂ ਹਨ । ਪੰਜਾਬ ਸਣੇ 6 ਰਾਜਾਂ ਦੀਆਂ 13 ਰਾਜ ਸਭਾ ਸੀਟਾਂ ਦੀ ਚੋਣ ਕਰਾਉਣ ਲਈ ਜਿੰਨਾਂ ਅੱਜ ਚੋਣ ਕਮਿਸ਼ਨ ਨੇ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ । ਚੋਣ ਕਮਿਸ਼ਨ ਨੇ ਐਲਾਨ ਕਰਦਿਆਂ ਦੱਸਿਆ 13 ਮਾਰਚ ਨੂੰ 6 ਸੂਬਿਆਂ ਦੀਆਂ 13 ਸੀਟਾਂ ਤੇ ਚੋਣਾਂ ਕਰਾਉਣ ਦੀ ਤਰੀਕ ਤੈਅ ਹੋਈ ਹੈ।
ਦੱਸ ਦੇਈਏ ਕਿ ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਤੋਂ ਸੁਖਦੇਵ ਸਿੰਘ, ਪ੍ਰਤਾਪ ਸਿੰਘ ਬਾਜਵਾ, ਸ਼ਵੇਤ ਮਲਿਕ, ਨਰੇਸ਼ ਗੁਜਰਾਲ, ਅਤੇ ਸ਼ਮਸੇਰ ਸਿੰਘ ਦੂਲੋਂ ਰਾਜ ਸਭਾ ਮੈਂਬਰ ਹਨ, ਜਿਨ੍ਹਾਂ ਦੀ ਸੇਵਾਮੁਕਤੀ 09.04.2022 ਤਰੀਕ ਨੂੰ ਖ਼ਤਮ ਹੋ ਰਹੀ ਹੈ।
ਚੋਣ ਕਮਿਸ਼ਨ ਦੇ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਵਿੱਚੋਂ ਭਰੀਆਂ ਜਾਣ ਵਾਲੀਆਂ 5 ਸੀਟਾਂ ਵਿੱਚੋਂ 3 ਇੱਕ ਚੋਣ ਕਰਵਾ ਕੇ ਅਤੇ ਦੂਜੀਆਂ ਦੋ ਦੂਜੀਆਂ ਚੋਣਾਂ ਰਾਹੀਂ ਭਰੀਆਂ ਜਾਣੀਆਂ ਹਨ।
ਮਹੱਤਵਪੂਰਨ ਤਰੀਕਾਂ
ਨੋਟੀਫ਼ਿਕੇਸ਼ਨ ਅਨੁਸਾਰ ਉਮੀਦਵਾਰਾਂ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 21 ਮਾਰਚ, 2022 (ਸੋਮਵਾਰ) ਹੋਵੇਗੀ, 22 ਮਾਰਚ, 2022 (ਮੰਗਲਵਾਰ) ਨੂੰ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ ਅਤੇ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 24 ਮਾਰਚ, 2022 (ਵੀਰਵਾਰ) ਹੋਵੇਗੀ।
ਇਸਤੋਂ ਇਲਾਵਾ ਉਮੀਦਵਾਰ ਦੀ ਚੋਣ ਲਈ ਪੋਲਿੰਗ 31 ਮਾਰਚ 2022 (ਵੀਰਵਾਰ) ਸਵੇਰੇ 09:00 ਵਜੇ ਤੋਂ ਸ਼ਾਮ 04:00 ਵਜੇ ਤੱਕ ਹੋਵੇਗੀ ਅਤੇ ਨਤੀਜੇ ਇਸੇ ਦਿਨ ਹੀ ਸ਼ਾਮ 05:00 ਵਜੇ ਵੋਟਾਂ ਦੀ ਗਿਣਤੀ ਹੋਵੇਗੀ। ਇਹ ਸਾਰੀ ਚੋਣ ਪ੍ਰਕਿਰਿਆ ਕਮਿਸ਼ਨ ਵੱਲੋਂ 02 ਅਪ੍ਰੈਲ, 2022 (ਸ਼ਨੀਵਾਰ) ਤੋਂ ਪਹਿਲਾਂ ਪੂਰੀ ਕੀਤੀ ਜਾਵੇਗੀ।