ਪੰਜਾਬ ਵਿੱਚ ਚਲਦੇ ਚੋਣ ਪ੍ਰਚਾਰ ਦੌਰਾਨ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੁਲਿਸ ਪ੍ਰਤੀ ਇਤਰਾਜ਼ਯੋਗ ਭਾਸ਼ਣ ਦਿੱਤਾ ਸੀ । ਉਸ ਸਮੇਂ ਅੰਮ੍ਰਿਤਸਰ ਵਿੱਚ ਤਾਇਨਾਤ ਹੌਲਦਾਰ ਸੰਦੀਪ ਸਿੰਘ ਨੇ ਸ਼ੋਸ਼ਲ ਮੀਡੀਆ ਤੇ ਨਵਜੋਤ ਸਿੰਘ ਸਿੱਧੂ ਨੂੰ ਲਲਕਾਰਾ ਮਾਰਿਆ ਸੀ ਤੇ ਉਸ ਦੌਰਾਨ ਹੌਲਦਾਰ ਨੇ ਮੁੱਛਾਂ ਨੂੰ ਵੀ ਮਰੋੜਦਾ ਦਿੱਤਾ ਸੀ। ਬਿਤੀ ਦਿਨੀਂ, ਸਿੱਧੂ ਨੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦੇ ਵਿਧਾਇਕ ਅਤੇ ਉਮੀਦਵਾਰ ਨਵਤੇਜ ਸਿੰਘ ਚੀਮਾ ਦੇ ਹੱਕ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ, ਚੀਮਾ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ, ‘ਆਹ ਮੁੰਡਾ ਵੇਖੋ, ਪੀਲੀ ਜੈਕਟ ਪਾ ਕੇ, ਗਾਡਰ ਵਰਗਾ, ਥਾਣੇਦਾਰ ਨੂੰ ਖੰਗੂਰਾ ਮਾਰੇ, ਪੈਂਟ ਕਰ ਦਿੰਦੈ ਗਿੱਲੀ।’
ਅੰਮ੍ਰਿਤਸਰ ਦੇ ਹੌਲਦਾਰ ਸੰਦੀਪ ਸਿੰਘ ਵੱਲੋਂ ਵੀ ਸਿੱਧੂ ਦੇ ਬਿਆਨ ਦੀ ਤਿੱਖੀ ਅਲੋਚਨਾ ਕੀਤੀ ਸੀ। ਉਸ ਨੇ ਇਕ ਕਾਰ ਵਿਚ ਬੈਠ ਕੇ ਇਸ ਸਬੰਧੀ ਵੀਡੀਓ ਬਣਾਈ, ਜਿਸ ਵਿਚ ਸਿੱਧੂ ਲਈ ਤਿੱਖੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ। ਇਹ ਹੌਲਦਾਰ ਆਪਣੀਆਂ ਮੁੱਛਾਂ ਮਰੋੜਦਾ ਹੋਇਆ, ਸਿੱਧੂ ਨੂੰ ਲਲਕਾਰ ਰਿਹਾ ਹੈ।
PUNJAB




INDIA








WORLD










