ਪੰਜਾਬ ਤੋਂ ਕੈਨੇਡਾ ਜਾਣ ਲਈ ਪੰਜਾਬੀ ਹਰ ਹੱਥਕੰਡੇ ਅਪਣਾਉਂਦੇ ਹਨ । ਭਾਵੇਂ ਸਿੱਧਾ ਪੜਾਈ ਕਰਨ ਲਈ ਜਾਣ ਜਾਂ ਕਿਸੇ ਆਈਲੈਟਸ ਵਾਲੀ ਲੜਕੀ ਨਾਲ ਸ਼ਾਦੀ ਕਰਕੇ ਜਾਣ ਤੇ ਆਪਣਾ ਸੁਪਨਾ ਪੂਰਾ ਕਰਨ ਲਈ ਲੱਖਾਂ ਰੁਪਏ ਖਰਚ ਦਿੰਦੇ ਹਨ ।ਪਰ ਉਸ ਦੇ ਬਾਵਜੂਦ ਵੀ ਸੁਪਨੇ ਪੂਰੇ ਨਹੀਂ ਹੁੰਦੇ ।ਮੋਗਾ ਜਿਲ੍ਹੇ ਨਾਲ ਸਬੰਧਤ ਪਿੰਡ ਰੱਤੀਆਂ ਦੇ ਪਰਿਵਾਰ ਨੇ ਬੇਟੇ ਨੂੰ ਕੈਨੇਡਾ ਭੇਜਣ ਲਈ ਆਈਲੈਟਸ ਕੀਤੀ ਵਾਲੀ ਲੜਕੀ ਨਾਲ ਸ਼ਾਦੀ ਕਰਾਈ ਸੀ ਤਾਂ ਉਨ੍ਹਾਂ ਦਾ ਬੇਟਾ ਕੈਨੇਡਾ ਜਾ ਸਕੇ ਤੇ ਲੜਕੀ ਦੀ ਪੜ੍ਹਾਈ ਤੇ ਪਰਿਵਾਰ ਵੱਲੋਂ 33 ਲੱਖ ਰੁਪਏ ਖਰਚ ਦਿੱਤੇ । ਪਰ ਲੜਕੀ ਨੇ ਕੈਨੇਡਾ ਜਾ ਕੇ ਆਪਣੇ ਪਤੀ ਸੁਖਵੰਤ ਸਿੰਘ ਨਾਲ ਗੱਲ ਕਰਨੀ ਹੀ ਬੰਦ ਕਰ ਦਿੱਤੀ ਤੇ ਲੜਕੀ ਨੇ ਆਪਣੇ ਪਤੀ ਨੂੰ ਕੈਨੇਡਾ ਸੱਦਣ ਤੋਂ ਸਾਫ ਇਨਕਾਰ ਕਰ ਦਿੱਤਾ । ਮਿਲੀ ਜਾਣਕਾਰੀ ਮੁਤਾਬਿਕ ਮੋਗਾ ਥਾਣਾ ਸਦਰ ਅਧੀਨ ਆਉਂਦੇ ਪਿੰਡ ਰੱਤੀਆਂ ਦੇ ਰਹਿਣ ਵਾਲੇ ਸੁਖਵੰਤ ਸਿੰਘ ਪੁੱਤਰ ਜਗਰਾਜ ਸਿੰਘ ਨੇ ਕੈਨੇਡਾ ਰਹਿੰਦੀ ਆਪਣੀ ਪਤਨੀ ਮਨਮੀਤ ਕੌਰ ਅਤੇ ਆਪਣੀ ਸੱਸ ਕਰਮਜੀਤ ਕੌਰ ਇਨ੍ਹਾਂ ਖਿਲਾਫ ਵਿਆਹ ਤੋਂ ਬਾਅਦ 33 ਲੱਖ ਰੁਪਏ ਖਰਚ ਕਰਾ ਕੇ ਕੈਨੇਡਾ ਨਾ ਲਿਜਾਣ ਨੂੰ ਲੈ ਕੇ ਮਾਮਲਾ ਦਰਜ ਕਰਾਇਆ ਸੀ । ਜਿਸ ਤੋਂ ਬਾਅਦ ਥਾਣਾ ਸਦਰ ਵਿੱਚ ਤਾਇਨਾਤ ਐਸ ਐਚ ਓ ਸੁਖਮੰਦਰ ਸਿੰਘ ਨੇ ਸਾਰੇ ਕੇਸ ਦੀ ਜਾਂਚ ਕਰਨ ਉਪਰੰਤ ਮਨਮੀਤ ਕੌਰ ਅਤੇ ਉਸ ਦੀ ਮਾਤਾ ਕਰਮਜੀਤ ਕੌਰ ਤੇ 420, 120 ਬੀ ਤਹਿਤ ਪਰਚਾ ਦਰਜ ਕਰਕੇ ਗ੍ਰਿਫਤਾਰੀ ਲਈ ਪੁਲਿਸ ਨੇ ਭਾਲ ਸ਼ੁਰੂ ਕਰ ਦਿੱਤੀ ਹੈ । ਇਸ ਸਾਰੇ ਸਬੰਧੀ ਥਾਣਾ ਮੁਖੀ ਸੁਖਮੰਦਰ ਸਿੰਘ ਦੱਸਿਆ ਕੇ ਪੜਤਾਲ ਦੌਰਾਨ ਪਤਾ ਲੱਗਾ ਸੀ ਕੇ ਰੱਤੀਆਂ ਪਿੰਡ ਦੇ ਰਹਿਣ ਵਾਲੇ 28 ਸਾਲਾ ਸੁਖਵੰਤ ਸਿੰਘ ਪੁੱਤਰ ਜਗਰਾਜ ਦਾ ਵਿਆਹ 18 ਨਵੰਬਰ 2019 ਨੂੰ ਮਨਮੀਤ ਕੌਰ ਨਾਲ ਹੋਇਆ ਸੀ ਤੇ ਲੜਕੀ ਦੀ ਆਈਲੈਟਸ ਕੀਤੀ ਹੋਈ ਸੀ। ਵਿਆਹ ਤੋਂ ਬਾਅਦ ਲੜਕੀ 21 ਦਸੰਬਰ 2019 ਪੜ੍ਹਾਈ ਕੈਨੇਡਾ ਚਲੀ ਗਈ ਸੀ। ਤੇ ਸੁਖਵੰਤ ਸਿੰਘ ਨੇ ਮਨਮੀਤ ਦੀ ਪੜ੍ਹਾਈ ਲਈ 33 ਲੱਖ ਰੁਪਏ ਖਰਚ ਕੀਤੇ ਸਨ । ਸੁਖਵੰਤ ਦੇ ਬਿਆਨਾਂ ਮੁਤਾਬਿਕ ਮਨਮੀਤ ਆਪਣੀ ਕੈਨੇਡਾ ਰਹਿੰਦੀ ਭੈਣ ਕੋਲ ਕੁੱਝ ਸਮਾਂ ਰਹਿਣ ਤੋਂ ਬਾਅਦ ਉਥੋਂ ਗਾਇਬ ਹੋ ਗਈ ਸੀ ਤੇ ਸੁਖਵੰਤ ਸਿੰਘ ਨਾਲੋਂ ਆਪਣਾ ਰਾਬਤਾ ਤੋੜ ਦਿੱਤਾ । ਮਨਮੀਤ ਨੇ ਨਾ ਤਾਂ ਸੁਖਵੰਤ ਨੂੰ ਕੈਨੇਡਾ ਸੱਦਿਆ ਤੇ ਨਾ ਹੀ ਜੋ ਪੈਸੇ ਉਸ ਦੀ ਪੜ੍ਹਾਈ ਤੇ ਖਰਚ ਕੀਤੇ ਸੀ ਨਾ ਉਹ ਵਾਪਸ ਕੀਤੇ । ਮਾਮਲੇ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਦੋਨਾਂ ਮਾਂ ਧੀ ਤੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ
PUNJAB




INDIA








WORLD










