ਪੰਜਾਬ ਚੋਣਾਂ ਵਿੱਚ ਹਾਰ ਚੁੱਕੀਆਂ ਪਾਰਟੀਆਂ ਨੇ ਇੱਕ ਦੂਜੇ ਤੇ ਇਲਜਾਮ ਲਾਉਣੇ ਸ਼ੁਰੂ ਕਰ ਦਿੱਤੇ ਹਨ । ਜਿਥੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਹਾਰ ਦੀ ਜਿੰਮੇਵਾਰੀ ਪਾ ਰਹੇ ਹੈ । ਦੂਜੇ ਪਾਸੇ ਭਾਜਪਾ ਦੇ ਚਰਚਿਤ ਆਗੂ ਹਰਜੀਤ ਸਿੰਘ ਗਰੇਵਾਲ ਨੇ ਕੈਪਟਨ ਅਮਰਿੰਦਰ ਸਿੰਘ ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ। ਗਰੇਵਾਲ ਨੇ ਆਖਿਆ ਬੀਜੇਪੀ ਦਾ ਕੈਪਟਨ ਨੂੰ ਨਾਲ ਲੈਣਾਂ ਇੱਕ ਵੱਡੀ ਮਜਬੂਰੀ ਵੀ ਸੀ ਤੇ ਸਾਡੀ ਸੱਭ ਤੋਂ ਵੱਡੀ ਭੁੱਲ ਹੈ । ਹਰਜੀਤ ਗਰੇਵਾਲ ਨੇ ਇੱਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਆਖਿਆ ਪੰਜਾਬ ਵਿੱਚ ਭਾਜਪਾ ਦੀ ਹਾਰ ਕੈਪਟਨ ਅਮਰਿੰਦਰ ਸਿੰਘ ਦੀ ਭਾਈਵਾਲ ਪਾਰਟੀ ਕਰਕੇ ਹੀ ਬੀਜੇਪੀ ਦੀ ਹਾਰ ਹੋਈ ਹੈ । ਗਰੇਵਾਲ ਨੇ ਦੱਸਿਆ ਕੇ ਬੀਜੇਪੀ ਦੀਆਂ ਪਿਛਲੇ ਇੱਕ ਸਾਲ ਤੋਂ ਸਰਗਰਮੀਆਂ ਠੱਪ ਰਹੀਆਂ ਹਨ ਕਿਉਂਕਿ ਕਾਂਗਰਸ ਸਰਕਾਰ ਦੀ ਸ਼ਹਿ ਤੇ ਸਾਡੇ ਵਰਕਰਾਂ ਨੂੰ ਬਾਹਰ ਹੀ ਨੀ ਨਿਕਲਣ ਦਿੱਤਾ ਗਿਆ ।ਦੂਜੇ ਪਾਸੇ ਕਾਂਗਰਸ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦੀ ਹਾਰ ਦਾ ਕਾਰਨ ਦੱਸਿਆ ਹੈ। ਕਾਂਗਰਸ ਦੇ ਤਰਜਮਾਨ ਰਣਦੀਪ ਸੁਰਜੇਵਾਲਾ ਵੱਲੋਂ ਇਕ ਦਿਨ ਪਹਿਲਾਂ ਕਿਹਾ ਸੀ ਕਿ ਕਾਂਗਰਸ ਨੇ ਪੰਜਾਬ ਵਿੱਚ ਨਿਮਰ, ਸਾਫ਼ ਸੁਥਰੀ ਤੇ ਜ਼ਮੀਨ ਨਾਲ ਜੁੜੀ ਲੀਡਰਸ਼ਿਪ ਪੇਸ਼ ਕੀਤੀ ਸੀ, ਪਰ ਪਾਰਟੀ ਕੈਪਟਨ ਅਮਰਿੰਦਰ ਦੀ ਸਾਢੇ ਚਾਰ ਸਾਲਾ ਸਰਕਾਰ ਖਿਲਾਫ਼ ਉੱਠੀ ਸੱਤਾ ਵਿਰੋਧੀ ਲਹਿਰ ਨੂੰ ਠੱਲ੍ਹਣ ਵਿੱਚ ਨਾਕਾਮ ਰਹੀ ਤੇ ਲੋਕਾਂ ਨੇ ਬਦਲਾਅ ਲਈ ਵੋਟਾਂ ਪਾਈਆਂ।
ਸੁਰਜੇਵਾਲਾ ਨੇ ਕਿਹਾ ਸੀ, ‘‘ਪੰਜ ਰਾਜਾਂ ਦੇ ਚੋਣ ਨਤੀਜੇ ਪਾਰਟੀ ਦੀਆਂ ਇੱਛਾਵਾਂ ਤੋਂ ਉਲਟ ਸਨ।
PUNJAB




INDIA








WORLD










