ਬਾਘਾਪੁਰਾਣਾ 13 ਮਾਰਚ (ਪ.ਪ.) : ਚਰਨਜੀਤ ਸਿੰਘ ਸੋਹਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸਾਂ ਹੇਠ ਨਸ਼ਾ ਸਮੱਗਲਰਾਂ ਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਸ ਆਈ ਪਾਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਵੱਲੋਂ ਮੁਖਬਰੀ ਦੇ ਅਧਾਰ ਤੇ ਵੈਰੋਕੇ ਰੋਡ ਬਾ ਹੱਦ ਪਿੰਡ ਰੋਡੇ ਨਾਕਾਬੰਦੀ ਕਰਕੇ ਮੋਟਰ ਸਾਈਕਲ ਡਿਸਕਵਰ ਰੰਗ ਕਾਲਾ ਨੰਬਰੀ PB – 30-1-1656 ਨੂੰ ਰੋਕ ਕੇ ਮੋਟਰ ਸਾਈਕਲ ਸਵਾਰ ਬੂਟਾ ਸਿੰਘ ਪੁੱਤਰ ਗੁਰਬਖਸ਼ ਸਿੰਘ ਅਤੇ ਉਸਦੀ ਪਤਨੀ ਸੋਨੀ ਵਾਸੀਆਨ ਰਾਮ ਨਗਰ ਸਾਉਂਕੇ ਹਾਲ ਅਬਾਦ ਗਲੀ ਨੰਬਰ 03 ਵਾਰਡ ਨੰਬਰ 01 ਮੱਕੜ ਕੰਡੇ ਦੀ ਬੈਕ ਸਾਈਡ ਸਿਟੀ ਮਲੋਟ ਨੂੰ ਕਾਬੂ ਕਰਕੇ ਇਹਨਾ ਪਾਸੋਂ 1 ਕਿਲੋ 500 ਗ੍ਰਾਮ ਅਫੀਮ ਬ੍ਰਾਮਦ ਕਰਕੇ ਮੁਕੱਦਮਾ ਨੰਬਰ 19 ਮਿਤੀ 12.3.2022 ਅ / ਧ 18-61-85 NDPS ACT ਥਾਣਾ ਸਮਾਲਸਰ ਦਰਜ ਰਜਿਸਟਰ ਕੀਤਾ ਗਿਆ । ਮੁੱਢਲੀ ਤਫਤੀਸ਼ ਦੌਰਾਨ ਦੋਸ਼ੀਆਂ ਦੇ ਪੁੱਛਗਿੱਛ ਤੇ ਬਲਰਾਜ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਚੱਕ ਸ਼ਾਮ ਸਿੰਘ ਵਾਲਾ ਜਿਲਾ ਗੰਗਾਨਗਰ ਰਾਜਸਥਾਨ ਅਤੇ ਪ੍ਰਕਾਸ ਪਰਜਾਪਤ ਪੁੱਤਰ ਮਦਨ ਲਾਲ ਪਰਜਾਪਤ ਵਾਸੀ ਵਾਰਡ ਨੰਬਰ 7 ਪਿੰਡ ਤਰਨੰਦ ਜਿਲਾ ਮੰਦਸੌਰ ਮੱਧ ਪ੍ਰਦੇਸ਼ ਦੋਸ਼ੀ ਨਾਮਜਦ ਕਰਕੇ ਉਹਨਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਵੀ 1-1 ਕਿੱਲੋ ਅਫੀਮ ਬ੍ਰਾਮਦ ਕੀਤੀ ਗਈ ਹੈ ।ਇਸ ਮੁਕੱਦਮਾ ਵਿਚ ਕੁਲ 3 ਕਿਲੋ 500 ਗ੍ਰਾਮ ਅਫੀਮ ਬ੍ਰਾਮਦ ਕੀਤੀ ਗਈ ਹੈ ।ਦੋਸੀਆਂ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਬ੍ਰਾਮਦਗੀ ਅਤੇ ਪੁੱਛ ਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ । ਦੂਜੇ ਪਾਸੇ ਸੀ.ਆਈ.ਏ.ਸਟਾਫ ਬਾਘਾਪੁਰਾਣਾ ਵਲੋ ਗੁਰਮੁਖ ਸਿੰਘ ਉਰਫ ਗੋਰਾ ਪੁੱਤਰ ਤੋਤਾ ਸਿੰਘ ਵਾਸੀ ਕਾਲੇਕੇ ਰੋਡ ਬਾਘਾਪੁਰਾਣਾ ਨੂੰ ਸੂਏ ਦੇ ਨਾਲ ਨਾਲ ਬਾਈਪਾਸ ਬਾਘਾਪੁਰਾਣਾ ਤੋਂ ਮੁਖਬਰੀ ਦੇ ਅਧਾਰ ਤੇ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਮੁੱਕਦਮਾ ਨੰਬਰ 37 ਮਿਤੀ 12-03 2022 ਅ / ਧ 21-61-85 – NDPS ACT ਥਾਣਾ ਬਾਘਾਪੁਰਾਣਾ ਦਰਜ ਰਜਿਸਟਰ ਕੀਤਾ ਗਿਆ ਹੈ ।ਦੋਸੀ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਬ੍ਰਾਮਦਗੀ ਅਤੇ ਪੁੱਛ ਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ।
PUNJAB




INDIA








WORLD










