ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਨੇ ਅੱਜ ਆਪਣੀ ਲੋਕ ਸਭਾ ਸੀਟ ਸੰਗਰੂਰ ਤੋਂ ਅਸਤੀਫਾ ਦੇ ਦਿੱਤਾ ਹੈ । ਭਗਵੰਤ ਮਾਨ ਨੇ ਪਹਿਲੀ ਚੋਣ 2014 ਵਿੱਚ ਲੋਕ ਸਭਾ ਸੰਗਰੂਰ ਤੋਂ ਲੜੀ ਸੀ ਤੇ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ ਸਨ ਉਸ ਤੋਂ 2019 ਵਿੱਚ ਦੂਜੀ ਵਾਰ ਫੇਰ ਜਿੱਤ ਹਾਸਲ ਕਰਕੇ ਲੋਕ ਸਭਾ ਪਹੁੰਚੇ ਸਨ । ਭਗਵੰਤ ਮਾਨ ਪਾਰਲੀਮੈਂਟ ਵਿਚ ਪੰਜਾਬ ਦੇ ਵੱਖ-ਵੱਖ ਮੁੱਦਿਆਂ ‘ਤੇ ਆਵਾਜ਼ ਬੁਲੰਦ ਕਰਦੇ ਨਜ਼ਰ ਆਏ। ਲੋਕ ਸਭਾ ਵਿਚ ਉਹਨਾਂ ਦੇ ਬੇਬਾਕ ਭਾਸ਼ਣਾਂ ਨੇ ਸਭ ਨੂੰ ਕੀਲ ਕੇ ਰੱਖ ਦਿੱਤਾ। ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਅੱਜ ਉਹਨਾਂ ਨੇ ਮੈਂਬਰ ਪਾਰਲੀਮੈਂਟ ਵਜੋਂ ਸੰਗਰੂਰ ਲੋਕ ਸਭਾ ਸੀਟ ਤੋਂ ਅਸਤੀਫ਼ਾ ਦੇ ਦਿੱਤਾ। ਮੈਂਬਰ ਪਾਰਲੀਮੈਂਟ ਵਜੋਂ 8 ਸਾਲ ਦਾ ਉਹਨਾਂ ਦਾ ਕਾਰਜਕਾਲ ਬਾਕਮਾਲ ਰਿਹਾ।ਜਾਣਦੇ ਆਂ ਕਿ ਮੈਂਬਰ ਪਾਰਲੀਮੈਂਟ ਵਜੋਂ ਉਹਨਾਂ ਨੇ ਸੰਗਰੂਰ ਹਲਕੇ ਲਈ ਕੀ-ਕੀ ਕੰਮ ਕੀਤੇ।
* 2014 ਦੌਰਾਨ ਜਦੋਂ ਭਗਵੰਤ ਮਾਨ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੇ ਤਾਂ ਐਮ.ਪੀ. ਨੂੰ ਮਿਲਣ ਵਾਲੇ ਫੰਡ ਦਾ ਹਿੱਸਾ ਵੱਖ-ਵੱਖ ਵਿਕਾਸ ਕਾਰਜਾਂ ਵਜੋਂ ਵਰਤਣਾ ਸ਼ੁਰੂ ਕੀਤਾ ਗਿਆ। ਉਹਨਾਂ ਨੂੰ ਲੋਕਾਂ ਨੂੰ ਜਾਗਰੂਕ ਕਰਵਾਇਆ ਕਿ ਮੈਂਬਰ ਪਾਰਲੀਮੈਂਟ ਨੂੰ ਹਲਕੇ ਦੇ ਵਿਕਾਸ ਕਾਰਜਾਂ ਲਈ 5 ਕਰੋੜ ਰੁਪਏ ਸਾਲਾਨਾ ਮਿਲਦੇ ਹਨ।
* ਸੰਗਰੂਰ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਘਰਾਚੋਂ ਵਿਚ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਲਾਇਬ੍ਰੇਰੀ ਬਣਵਾਈ ਗਈ, ਜਿਸ ਵਿਚ ਪੰਜਾਬੀ ਸਾਹਿਤ, ਸਾਧਾਰਣ ਗਿਆਨ ਅਤੇ ਦੇਸ਼ ਭਗਤੀ ਨਾਲ ਸਬੰਧੀ ਸਮੱਗਰੀ ਰਖਵਾਈ ਗਈ।
* ਘਰਾਚੋ ਪਿੰਡ ਵਿਚ ਮਾਡਰਨ ਸੱਥ ਬਣਵਾਈ ਗਈ, ਜਿਥੇ ਪਾਰਕ ਵਿਚ ਕੁਰਸੀਆਂ ਲਗਾ ਕੇ ਸੱਥ ਨੂੰ ਮਾਡਰਨ ਢਾਂਚੇ ਵਿਚ ਤਬਦੀਲ ਕੀਤਾ।
* ਹਲਕੇ ਸੰਗਰੂਰ ਅੰਦਰ ਆਉਂਦੇ 45 ਪਿੰਡਾਂ ਵਿਚ ਨਵੇਂ ਬੱਸ ਸਟੈਂਡ ਬਣਾਏ ਗਏ ਅਤੇ ਪੂਰੀ ਤਰ੍ਹਾਂ ਆਧੁਨਿਕਤਾ ਨਾਲ ਲੈਸ ਜਿਥੇ ਬੈਠਣ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ।
* ਕਈ ਪ੍ਰਸ਼ਾਸਨਿਕ ਥਾਵਾਂ ਅਤੇ ਪਬਲਿਕ ਥਾਵਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਗਏ।
* ਭਗਵੰਤ ਮਾਨ ਆਪਣੇ ਸੰਗਰੂਰ ਹਲਕੇ ਵਿਚ ਲੋਕਾਂ ਦੇ ਘਰ ਘਰ ਅਤੇ ਪਿੰਡ ਪਿੰਡ ਜਾ ਕੇ ਵਿਚਰਦੇ ਰਹਿੰਦੇ ਹਨ।ਇਹੀ ਕਾਰਨ ਹੈ ਕਿ ਆਪਣੇ ਇਲਾਕੇ ਵਿਚ ਉਹਨਾਂ ਦੀ ਲੋਕਪ੍ਰਿਯਤਾ ਵਧੀ ਹੋਈ ਹੈ।
* ਭਗਵੰਤ ਮਾਨ ਤੱਕ ਹਲਕੇ ਦੇ ਲੋਕਾਂ ਦੀ ਪਹੁੰਚ ਜਲਦੀ ਹੋ ਜਾਂਦੀ ਹੈ ਅਤੇ ਹਲਕਾ ਵਾਸੀਆਂ ਦੇ ਛੋਟੇ-ਵੱਡੇ ਕੰਮ ਭਗਵੰਤ ਮਾਨ ਜਾਂ ਉਹਨਾਂ ਦੇ ਸਟਾਫ਼ ਵੱਲੋਂ ਕਰਵਾਏ ਜਾਂਦੇ ਹਨ।
* ਭਗਵੰਤ ਮਾਨ ਨੇ ਐ.ਪੀ. ਵਜੋਂ ਮਿਲੇ ਸਾਰੇ ਫੰਡ ਦਾ ਹਿਸਾਬ ਆਪਣੇ ਹਲਕਾ ਵਾਸੀਆਂ ਨੂੰ ਦਿੱਤਾ।ਅਜਿਹਾ ਪਹਿਲਾਂ ਕਿਸੇ ਵੀ ਐਮ.ਪੀ ਜਾਂ ਵਿਧਾਇਕ ਵੱਲੋਂ ਨਹੀਂ ਕੀਤਾ ਗਿਆ।
* ਮਾਨ ਦੇ 8 ਸਾਲਾਂ ਦੇ ਕਾਰਜਕਾਲ ਦੀ ਵੱਡੀ ਪ੍ਰਾਪਤੀ ਇਹ ਰਹੀ ਕਿ 2019 ਵਿਚ ਉਹਨਾਂ ਨੇ ਸੰਗਰੂਰ ਲਈ ਮਸਤੂਆਣਾ ਸਾਹਿਬ ਵਿਚ ਹੋਮਿਓਪੈਥਿਕ ਕਾਲਜ ਲਿਆਉਣ ਦਾ ਪ੍ਰੋਜੈਕਟ ਪਾਸ ਕਰਵਾਇਆ।ਹਾਲਾਂਕਿ ਸੂਬਾ ਸਰਕਾਰ ਵੱਲੋਂ ਅਜੇ ਤੱਕ ਇਹ ਪ੍ਰੋਜੈਕਟ ਸ਼ੁਰੂ ਨਹੀਂ ਕਰਵਾਇਆ ਗਿਆ।
PUNJAB




INDIA








WORLD










