ਪੰਜਾਬ ਚੋਣਾਂ ਵਿੱਚ ਕਾਂਗਰਸ ਦੀ ਹੋਈ ਵੱਡੀ ਹਾਰ ਤੋਂ ਬਾਅਦ ਹੁਣ ਲੀਡਰਾ ਨੇ ਸਿੱਧੂ ਅਤੇ ਚੰਨੀ, ਸੁਨੀਲ ਜਾਖੜ ਵੱਲ ਆਪਣੀਆਂ ਤੋਪਾ ਦੇ ਮੂੰਹ ਕਰਕੇ ਗੋਲੋ ਦਾਗਣੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸ ਦਾ ਸੱਤਾਧਾਰੀ ਹੋਣ ਦੇ ਬਾਵਜੂਦ 117 ਸੀਟਾਂ ਵਿੱਚੋਂ ਸਿਰਫ 18 ਸੀਟਾਂ ਤੇ ਹੀ ਸਿਮਟ ਗਈ ਹੈ । ਜਿਸ ਤੋਂ ਕਾਂਗਰਸ ਵਿੱਚ ਕਲੇਸ਼ ਸ਼ੁਰੂ ਹੋ ਗਿਆ ਹੈ । ਕਾਂਗਰਸ ਦੇ ਸੀਨੀਅਰ ਲੀਡਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਨਵਜੋਤ ਸਿੰਘ ਸਿੱਧੂ ਨੂੰ ਬੇਲਗਾਮ ਘੋੜਾ ਦੱਸਿਆ ਹੈ । ਕਿਉਂਕਿ ਬੇਲਗਾਮ ਘੋੜੇ ਕਿਸੇ ਨਾਲ ਮਿਲ ਕੇ ਤੁਰਦੇ ਨਹੀਂ ਸਿੱਧੂ ਵੀ ਬੇਲਗਾਮ ਘੋੜੇ ਦੀ ਤਰ੍ਹਾਂ ਕਿਸੇ ਨਾਲ ਮਿਲ ਕੇ ਨਹੀ ਚੱਲੇ । ਸਿੱਧੂ ਕਿਸੇ ਨੂੰ ਪਸੰਦ ਨਹੀਂ ਕਰਦਾ ਉਹ ਆਪਣੇ ਸੱਜੇ ਖੱਬੇ ਕਿਸੇ ਨੂੰ ਆਉਣ ਨੀ ਦਿੰਦਾ । ਬੱਸ ਉਹ ਇਕੱਲਾ ਹੀ ਹੋਵੇ ਇਹ ਸੀ ਉਸ ਦੀ ਸੋਚ।ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਅਸਿੱਧੇ ਢੰਗ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਾਰ ਦਾ ਜਿੰਮੇਵਾਰ ਦੱਸਿਆ ਹੈ ਆਪਣੇ ਹਲਕੇ ਤੋਂ ਬਾਹਰ ਪ੍ਰਚਾਰ ਨਾ ਕਰਨ ਬਾਰੇ ਸਿੱਧੂ ਨੇ ਕਿਹਾ ਪ੍ਰਚਾਰ ਦੀ ਜਿੰਮੇਵਾਰੀ ਮੇਰੀ ਨਹੀਂ ਸੀ, ਚੰਨੀ ਦੀ ਸੀ। ਸਿੱਧੂ ਨੇ ਕਿਹਾ ਕਿ ਜਿੱਤ-ਹਾਰ ਨਾਲ ਕੋਈ ਫਰਕ ਨਹੀਂ, ਉਹ ਸਪੋਟਸਮੈਨ ਹਾਂ। ਲੋਕਾਂ ਨੇ ਆਪ ਨੂੰ ਪੂਰਨ ਫਤਵਾ ਦਿੱਤਾ ਹੈ ਤੇ ਲੋਕਾਂ ਦੇ ਫਤਵੇ ਦਾ ਸਤਿਕਾਰ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਦ ਚਰਨਜੀਤ ਚੰਨੀ ਨੂੰ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਅਹੁਦੇ ਲਈ ਚੁਣਿਆ ਸੀ ਤਾਂ ਮੈਂ ਉਸ ਦਾ ਹੱਥ ਫੜ ਕੇ ਕਹਿ ਦਿੱਤਾ ਸੀ ਕਿ ਹੁਣ ਜਿੰਮੇਵਾਰੀ ਤੇਰੀ ਹੈ। ਮੈਂ ਚੰਨੀ ਦਾ ਅਖੀਰ ਤਕ ਸਹਿਯੋਗ ਕੀਤਾ ਤੇ ਚੰਨੀ ਮੇਰੇ ਹਲਕੇ ‘ਚ ਵੀ ਆਏ। ਚੰਨੀ ਨੂੰ ਅੱਗੇ ਲਾਉਣ ਦੇ ਫੈਸਲੇ ਨੂੰ ਲੋਕਾਂ ਨੇ ਮੰਨਿਆ ਜਾਂ ਨਹੀ ਮੰਨਿਆ, ਮੈਂ ਇਸ ਦੀ ਡੂੰਘਾਈ ਵਿੱਚ ਨਹੀਂ ਜਾਣਾ।
PUNJAB




INDIA








WORLD










