ਪੰਜਾਬ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ।ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਾਂ ਵਿੱਚ ਸਹੁੰ ਚੁੱਕ ਸਮਾਗਮ ਕਰਵਾਇਆ ਹੈ ਇਸ ਸਮਾਗਮ ਵਿੱਚ ਲੱਖਾਂ ਦੀ ਤਦਾਦ ਵਿੱਚ ਲੋਕਾਂ ਦੇ ਪਹੁੰਚਣ ਦਾ ਉਮੀਦ ਹੈ । ਭਗਵੰਤ ਮਾਨ ਪੰਜਾਬ ਦੇ 16 ਵੇਂ ਮੁੱਖ ਮੰਤਰੀ ਹੋਣਗੇ। ਸਹੁੰ ਚੱਕਣ ਦਾ ਸਮਾਂ 12.30 ਵਜੇ ਦਾ ਤੇਆ ਕੀਤਾ ਗਿਆ ਹੈ । ਸਹੁੰ ਚੁੱਕ ਸਮਾਗਮ ਵਿੱਚ ਆਉਣ ਵਾਲੇ ਲੋਕਾਂ ਨੂੰ ਪੀਲੀਆ ਪੱਗਾਂ ਅਤੇ ਔਰਤਾਂ ਨੂੰ ਪੀਲੀਆ ਚੁੰਨੀਆਂ ਲੈ ਕੇ ਆਉਣ ਦੀ ਅਪੀਲ ਕੀਤੀ ਗਈ ਸੀ ਤੇ ਪੂਰੇ ਪੰਡਾਲ ਨੂੰ ਪੀਲੇ ਰੰਗ ਨਾਲ ਸਜਾਇਆ ਗਿਆ ਹੈ । ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਪਣੀ ਕੈਬਨਿਟ ਟੀਮ ਨਾਲ ਖਟਕੜਾਂ ਵਿਖੇ ਪਹੁੰਚਣਗੇ।
ਦੱਸ ਦੇਈਏ ਕਿ ਖਟਕੜ ਕਲਾਂ ਵਿੱਚ ਕਰੀਬ 13 ਏਕੜ ਵਿੱਚ ਪੰਡਾਲ ਬਣਾਇਆ ਗਿਆ ਹੈ । ਜਿਸ ਵਿੱਚ 3 ਸਟੇਜ ਬਣਾਏ ਗਏ ਹਨ । ਨਵੇਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬੀਐੱਲ ਪੁਰੋਹਿਤ ਪਹਿਲੀ ਸਟੇਜ ‘ਤੇ ਹੋਣਗੇ। ਦੂਜੇ ਨੰਬਰ ‘ਤੇ CM ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਕੈਬਨਿਟ ਬੈਠੇਗੀ । ਤੀਜੇ ਨੰਬਰ ‘ਤੇ ਪੰਜਾਬ ਦੇ ਸਾਰੇ 116 ਵਿਧਾਇਕਾਂ ਲਈ ਕੁਰਸੀ ਰੱਖੀ ਗਈ ਹੈ। ਸੁਰੱਖਿਆ ਲਈ ਕਰੀਬ 10,000 ਹਜ਼ਾਰ ਤਾਇਨਾਤ ਕੀਤੇ ਗਏ ਹਨ । ਸਹੁੰ ਚੁੱਕ ਸਮਾਗਮ 100 ਏਕੜ ਦੀ ਜਗ੍ਹਾ ਵਿੱਚ ਹੋ ਰਿਹਾ ਹੈ। ਜਿਸ ਵਿੱਚ 40 ਏਕੜ ਵਿੱਚ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।
ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਹੈਲੀਪੈਡ ਅਤੇ 25 ਹਜ਼ਾਰ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ । ਪੰਜਾਬ ਪੁਲਿਸ ਦੇ 10 ਹਜ਼ਾਰ ਜਵਾਨ ਹਰ ਪੜਾਅ ‘ਤੇ ਤਾਇਨਾਤ ਕੀਤੇ ਗਏ ਹਨ ਤਾਂ ਜੋ ਪ੍ਰੋਗਰਾਮ ਵਿੱਚ ਕੋਈ ਗੜਬੜ ਨਾ ਹੋਵੇ। ਸ਼ਹੀਦ ਭਗਤ ਸਿੰਘ ਦੇ ਪਿੰਡ ਵਿੱਚ ਸਹੁੰ ਚੁੱਕ ਸਮਾਗਮ ਦਾ ਆਯੋਜਨ ਕਰਕੇ ਇਹ ਸਪੱਸ਼ਟ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਸਿਆਸਤ ਵਿੱਚ ਵਿਰੋਧੀਆਂ ਨੂੰ ਮਾਤ ਦੇਣਾ ਚਾਹੁੰਦੀ ਹੈ, ਪਰ ਵਿਰੋਧੀ ਇਨ੍ਹਾਂ ਸਾਰੇ ਪ੍ਰਬੰਧਾਂ ਨੂੰ ਫਿਜ਼ੂਲਖਰਚੀ ਦੱਸਣ ਤੋਂ ਗੁਰੇਜ਼ ਨਹੀਂ ਕਰ ਰਹੇ।
PUNJAB




INDIA








WORLD










