ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੀ ਦੂਜੀ ਵਾਰ ਹੋਈ ਵੱਡੀ ਹਾਰ ਤੋਂ ਬਾਅਦ ਪਾਰਟੀ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ। ਅੱਜ ਜਿਥੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਨੇ ਸਹੁੰ ਚੱਕ ਲਈ ਹੈ । ਪਰ ਦੂਜੇ ਪਾਸੇ ਅਕਾਲੀ ਦਲ ਅਤੇ ਕਾਂਗਰਸ ਵਿੱਚ ਘਮਸਾਣ ਮੱਚ ਗਿਆ ਹੈ । ਅਕਾਲੀ ਦਲ ਨੂੰ ਅੱਜ ਬਠਿੰਡਾ ਤੋਂ ਸਰੂਪ ਚੰਦ ਸਿੰਗਲਾ ਨੇ ਝਟਕਾ ਦਿੰਦਿਆਂ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ । ਤੇ ਦਿੱਲੀ ਤੋਂ ਵੀ ਅਕਾਲੀ ਦਲ ਲਈ ਮਾੜੀ ਖਬਰ ਆਈ ਹੈ । ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਪਾਰਟੀ ਦੇ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਆਵਾਜ਼ਾਂ ਉਠਣ ਲੱਗ ਪਾਈਆਂ ਹਨ ।

ਸਰੂਪ ਚੰਦ ਸਿੰਗਲਾ ਜੋ ਕੇ ਸਾਬਕਾ ਸੰਸਦੀ ਸਕੱਤਰ ਰਹੇ ਨੇ ਉਨ੍ਹਾਂ ਆਪਣੇ ਅਸਤੀਫੇ ਵਿੱਚ ਲਿਖਿਆ ਹੈ ਮੈ ਅਕਾਲੀ ਦਲ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਾ ਹਾਂ ਤੇ ਉਨ੍ਹਾਂ ਇਹ ਵੀ ਲਿਖਿਆ ਕੇ ਮੈ ਪਾਰਟੀ ਲਈ 15 ਸਾਲ ਪੂਰੀ ਮਿਹਨਤ ਕੀਤੀ ਤੇ ਇਮਾਨਦਾਰੀ ਨਾਲ ਸੇਵਾ ਕੀਤੀ ਹੈ । ਸਿੰੰਗਲਾ ਨੇ ਬਾਦਲ ਪਰਿਵਾਰ ਤੇ ਦੋਸ਼ ਲਾਉਦੀਆਂ ਆਖਿਆ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਆਪਸ ਵਿੱਚ ਰਲ ਕੇ ਗੇਮਾਂ ਖੇਡਦੇ ਸੀ ਉਸ ਕਰਕੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਸਰੂਪ ਚੰਦ ਆਉਣ ਵਾਲੇ ਦਿਨਾਂ ਨੂੰ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਹਨ।
PUNJAB




INDIA








WORLD










