ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਪੂਰਨ ਬਹੁਮੱਤ ਨਾਲ ਆਪਣੀ ਸਰਕਾਰ ਬਣਾ ਲਈ ਹੈ । 21 ਮਾਰਚ ਤੱਕ ਰਾਜ ਸਭਾ ਦੀਆਂ ਪੰਜ ਸੀਟਾਂ ਲਈ ਨਾਮਜਦਗੀਆ ਭਰਨ ਦੀ ਆਖਰੀ ਮਿਤੀ ਹੈ ਜਿਸ ਦੀ ਚੋਣ 31 ਮਾਰਚ ਨੂੰ ਹੋਣੀ ਹੈ । ਪੰਜਾਬ ਦੇ ਜੋ ਲੋਕ ਸੋਚਦੇ ਸੀ ਉਹ ਹੀ ਹੋ ਰਿਹਾ ਹੈ ਕਿਉਂਕਿ ਲੋਕਾਂ ਦਾ ਕਹਿਣਾ ਸੀ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਸਪਰੀਮੋ ਦਿੱਲੀ ਤੋਂ ਆਪਣੇ ਬੰਦੇ ਭੇਜੇਗਾ । ਕਿਆਸਆਰੀਆ ਮੁਤਾਬਕ ਦਿੱਲੀ ਤੋਂ ਰਾਘਵ ਚੱਢਾ ਤੇ ਸੰਦੀਪ ਪਾਠਕ ਅਤੇ ਪੰਜਾਬ ਤੋਂ ਕ੍ਰਿਕਟਰ ਹਰਭਜਨ ਸਿੰਘ ਨੂੰ ਰਾਜ ਸਭਾ ਲਈ ਉਮੀਦਵਾਰ ਬਣਾਉਣਾ ਲੱਗਭਗ ਤੈਅ ਹੋ ਚੁੱਕਾ ਹੈ
ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪਾਰਟੀ ਤਿੰਨ ਨਾਵਾਂ ‘ਤੇ ਸਹਿਮਤ ਹੋ ਗਈ ਹੈ। 21 ਮਾਰਚ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਹੈ। ਸੂਤਰਾਂ ਮੁਤਾਬਕ ਇਹ ਤਿੰਨੇ ਨਾਂ ‘ਆਪ’ ਦੀ ਪ੍ਰਮੁੱਖ ਸੂਚੀ ਵਿੱਚ ਸਭ ਤੋਂ ਉੱਪਰ ਹਨ।
ਰਾਘਵ ਪਾਰਟੀ ਲਈ ਫਾਇਦੇਮੰਦ
ਹਰਭਜਨ ਸਿੰਘ ਇੱਕ ਜਾਣਿਆ-ਪਛਾਣਿਆ ਨਾਮ ਹੈ ਅਤੇ ਦੇਸ਼ ਵਿੱਚ ਇੱਕ ਯੂਥ ਆਈਕਨ ਵਜੋਂ ਜਾਣਿਆ ਜਾਂਦਾ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਹਰਭਜਨ ਸਿੰਘ ਪੰਜਾਬ ਤੋਂ ਮਜ਼ਬੂਤ ਉਮੀਦਵਾਰ ਹੋ ਸਕਦੇ ਹਨ। ਦੂਜੇ ਪਾਸੇ ਰਾਘਵ ਚੱਢਾ ਲੰਬੇ ਸਮੇਂ ਤੋਂ ਪਾਰਟੀ ਦੀ ਮਦਦ ਕਰ ਰਹੇ ਹਨ ਅਤੇ ਪਾਰਟੀ ਅੰਦਰ ਉਨ੍ਹਾਂ ਦੀ ਤਰੱਕੀ ਤੇਜ਼ੀ ਨਾਲ ਹੋਈ ਹੈ। ਇਸ ਸਮੇਂ ਉਹ ਦਿੱਲੀ ਤੋਂ ਵਿਧਾਇਕ ਹਨ। ਰਾਘਵ ਚੱਢਾ ਨੂੰ ਪੰਜਾਬ ਚੋਣਾਂ ਲਈ ਪਾਰਟੀ ਇੰਚਾਰਜ ਬਣਾਇਆ ਗਿਆ ਹੈ।
ਪਿਛਲੇ ਇੱਕ ਸਾਲ ਤੋਂ ਉਹ ਪੰਜਾਬ ਵਿੱਚ ਵਰਕਰਾਂ ਨਾਲ ਕੰਮ ਕਰ ਰਿਹਾ ਸੀ। ਪਾਰਟੀ ਦਾ ਮੰਨਣਾ ਹੈ ਕਿ ਰਾਘਵ ਚੱਢਾ ਸੰਸਦ ‘ਚ ਕਾਫੀ ਫਾਇਦੇਮੰਦ ਸਾਬਤ ਹੋ ਸਕਦੇ ਹਨ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ‘ਚ ਕਈ ਹੋਰ ਨਾਵਾਂ ‘ਤੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਅੰਤਿਮ ਫੈਸਲਾ ਬਹੁਤ ਜਲਦੀ ਸਾਹਮਣੇ ਆ ਸਕਦਾ ਹੈ।
PUNJAB




INDIA








WORLD










