ਪੰਜਾਬ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਵੇਂ ਬਣੇ 10 ਮੰਤਰੀਆਂ ਨੇ ਸਹੁੰ ਚੁੱਕ ਲਈ ਹੈ । ਜਿੰਨਾ ਦੀ ਕੈਬਿਨੇਟ ਮੀਟਿੰਗ ਵੀ ਬਹੁਤ ਜਲਦ ਹੋਣ ਜਾ ਰਹੀ ਹੈ। ਇਹ ਸਾਰੇ ਮੰਤਰੀ ਪੰਜਾਬ ਸਿਵਲ ਸਕੱਤਰੇਤ ਵਿੱਚ ਪਹੁੰਚ ਕੇ ਆਪਣਾਂ ਅਹੁਦਾ ਸੰਭਾਲਣਗੇ ਫੇਰ ਬਾਅਦ ਦੁਪਹਿਰ 2 ਵਜੇ ਕੈਬਿਨੇਟ ਦੀ ਮੀਟਿੰਗ ਹੋਵੇਗੀ।
ਚੀਮਾ ਅਤੇ ਮੀਤ ਹੇਅਰ ਦੂਜੀ ਵਾਰ ਚੁਣੇ ਗਏ ਹਨ, ਜਦਕਿ ਬਾਕੀ ਅੱਠ ਵਿਧਾਇਕ ਪਹਿਲੀ ਵਾਰ ਚੁਣੇ ਗਏ ਹਨ। ਪੰਜ ਮੰਤਰੀ ਮਾਲਵੇ ਤੋਂ, ਚਾਰ ਮਾਝੇ ਅਤੇ ਇੱਕ ਦੋਆਬਾ ਤੋਂ ਹਨ। ਇਸ ਦੇ ਨਾਲ ਹੀ ਨਾਮਜ਼ਦ ਮੰਤਰੀਆਂ ਵਿੱਚੋਂ ਦੋ ਡਾਕਟਰ ਹਨ। ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਬਣਾਇਆ ਗਿਆ ਹੈ।
PUNJAB




INDIA








WORLD










