ਫਰੀਦਕੋਟ:- ਫਿਰੋਜ਼ਪੁਰ ਦੇ ਜੀਰਾ ਹਲਕੇ ਦੇ ਅਧੀਨ ਆਉਂਦੇ ਪਿੰਡ ਕਸੋਆਣਾ ਦੇ ਦਲਿਤ ਕਾਂਗਰਸੀ ਵਰਕਰ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ ਜੋ ਕਿ ਕਾਂਗਰਸੀ ਵਰਕਰ ਇਕਬਾਲ ਸਿੰਘ ਗਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਸੀ ਤੇ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਦਾਖਲ ਕਰਾਇਆ ਸੀ

ਜਿਸ ਦੀ ਅਜੇ ਹਾਲਤ ਗਭੀਰ ਬਣੀ ਹੋਈ ਹੈ ਕਿਉਂਕਿ ਇਕਬਾਲ ਸਿੰਘ ਵੈਂਟੀਲੇਟਰ ਤੇ ਜੇਰੇ ਇਲਾਜ ਹੈ । ਜਿਸ ਦਾ ਹਾਲ ਪੁਛਣ ਲਈ ਵਿਸ਼ੇਸ਼ ਤੌਰ ਤੇ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ ਫਰੀਦਕੋਟ ਦੇ ਮੈਡੀਕਲ ਕਾਲਜ ਪਹੁੰਚੇ ਜਿਥੇ ਉਨ੍ਹਾ ਇਕਬਾਲ ਸਿੰਘ ਦਾ ਇਲਾਜ ਕਰਨ ਵਾਲੇ ਡਾਕਟਰ ਨਾਲ ਗੱਲ ਕੀਤੀ ਤੇ ਨਾਲ ਹੀ ਫਿਰੋਜ਼ਪੁਰ ਦੇ ਐਸ ਐਸ ਪੀ ਨੂੰ ਅਪੀਲ ਕੀਤੀ ਕੇ ਜਿਨ੍ਹਾਂ ਲੋਕਾਂ ਨੇ ਇਕਬਾਲ ਸਿੰਘ ਤੇ ਹਮਲਾ ਕੀਤਾ ਹੈ ਉਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ।

ਸੁਖਪਾਲ ਸਿੰਘ ਖਹਿਰਾ ਨੇ ਪੀੜਤ ਦੇ ਪਰਿਵਾਰ ਨਾਲ ਗੱਲ ਕਰਦਿਆਂ ਭਰੋਸਾ ਦਿਵਾਇਆ ਕੇ ਜੇ ਪੁਲਿਸ ਨੇ ਦੋਸ਼ੀਆਂ ਨੂੰ ਜਲਦੀ ਨਾ ਫੜਿਆ ਤਾਂ ਇਹ ਮਸਲਾ ਵਿਧਾਨ ਸਭਾ ਵਿੱਚ ਚੱਕਿਆ ਜਾਵੇਗਾ । ਇਸ ਮੌਕੇ ਖਹਿਰਾ ਦੇ ਨਾਲ ਜੀਰੇ ਹਲਕੇ ਤੋਂ ਚੁਣ ਲੜ ਚੁੱਕੇ ਕੁਲਬੀਰ ਸਿੰਘ ਜੀਰਾ ਵੀ ਸਨ

PUNJAB




INDIA








WORLD










