ਮੋਗਾ 20 ਮਾਰਚ (ਸੋਰਵ ਅਰੋੜਾ) ਪੰਜਾਬ ‘ਚ ਵਗ ਰਿਹਾ ਨਸ਼ਿਆਂ ਦਾ ਦਰਿਆ ਰੁਕਣ ਦਾ ਨਾਂ ਨਹੀਂ ਲੈ ਰਿਹਾ, ਹੁਣ ਤੱਕ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਪੁੱਤ ਇਸ ਦਰਿਆ ‘ਚ ਵਹਿ ਚੁੱਕੇ ਹਨ, ਅੱਜ ਮੋਗਾ ‘ਚ ਨਸ਼ੇ ਕਾਰਨ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੇ ਲੜਕਾ ਕਦੇ ਕਦੇ ਸ਼ਰਾਬ ਤੇ ਸਿਗਰਟ ਪੀ ਲੈਂਦਾ ਸੀ, ਪਰ ਹੁਣ ਪਤਾ ਨਹੀਂ ਉਸਨੇ ਕਿਹੜਾ ਨਸ਼ਾ ਕੀਤਾ ਸੀ , ਪਰ ਜਦੋਂ ਉਹ ਰਾਤ 11 ਵਜੇ ਤੱਕ ਵੀ ਘਰ ਨਾ ਆਇਆ ਤਾਂ ਅਸੀਂ ਉਸ ਦਾ ਪਤਾ ਲਗਾ ਕੇ ਉਸ ਕੋਲ ਗਏ ਤਾਂ ਉਦੋਂ ਸਾਨੂੰ ਉਹ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਜਿਸ ਤੋਂ ਬਾਅਦ ਅਸੀਂ ਇਸ ਨੂੰ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ. ਮੀਡੀਆ ਜਰੀਏ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਤਾਂ ਜੋ ਹੋਰ ਕਿਸੇ ਦਾ ਪੁੱਤ ਇਸ ਨਸ਼ੇ ਦੀ ਦਲ ਦਲ ਵਿਚ ਨਾ ਧੱਸ ਸਕੇ ਅਤੇ ਨਸ਼ੇ ਦੇ ਵਪਾਰੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ