ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਨਾਲ ਕੈਬਿਨੇਟ ਮੰਤਰੀਆਂ ਦੇ ਅਹੁਦੇ ਵੰਡ ਦਿੱਤੇ ਹਨ। ਪਰ ਚੁਣੌਤੀਆਂ ਬਹੁਤ ਹਨ ਪੰਜਾਬ ਦਾ ਖਜ਼ਾਨਾ ਭਰਨ ਲਈ ਮੰਤਰੀ ਹਰਪਾਲ ਚੀਮਾ ਨੇ ਆਖਿਆ ਜਿਹੜੀਆਂ ਚੋਰ ਮੋਰੀਆਂ ਹਨ ਉਨ੍ਹਾਂ ਨੂੰ ਬੰਦ ਕੀਤਾ ਜਾਵੇਗਾ । ਪੰਜਾਬ ਦੇ ਨਵੇਂ ਬਣੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੁਰਸੀ ਤੇ ਬੈਠਣ ਸਾਰ ਹੀ ਪਿੰਡਾਂ ਦੇ ਸਰਪੰਚਾਂ ਨੂੰ ਨਿਸ਼ਾਨੇ ਤੇ ਲਿਆ ਹੈ ਤੇ ਆਖਿਆ ਪੰਚਾਇਤਾਂ ਨੇ ਸਰਕਾਰੀ ਪੈਸੇ ਵਿੱਚ ਵੱਡੇ ਘਪਲੇ ਕੀਤੇ ਹਨ। ਉਨ੍ਹਾਂ ਦੀ ਜਾਂਚ ਕਰਵਾਈ ਜਾਵੇਗੀ ਤੇ ਘਪਲਿਆਂ ਵਿੱਚ ਦੇ ਕਿਸੇ ਹਲਕੇ ਦੇ ਵਿਧਾਇਕ ਦਾ ਨਾਂ ਵੀ ਆਇਆ ਤਾਂ ਉਸ ਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਧਾਲੀਵਾਲ ਨੇ ਦੱਸਿਆ ਉਹ ਖੁਦ ਵੀ ਸਰਪੰਚ ਰਹਿ ਚੁੱਕਾ ਹਾਂ ਇਸ ਕਰਕੇ ਮੈਨੂੰ ਪਤਾ ਪੰਚਾਇਤਾਂ ਕੀ ਕਰਦੀਆਂ ਹਨ । ਪੰਚਾਇਤੀ ਰਾਜ ਨੂੰ ਲੀਹਾਂ ਤੇ ਲਿਆਉਣ ਲਈ ਹਰ ਤਰ੍ਹਾਂ ਦੀ ਪਾਰਦਰਸ਼ੀ ਲਿਆਂਦੀ ਜਾਵੇਗੀ। ਮੰਤਰੀ ਨੇ ਦੱਸਿਆ ਪੰਚਾਇਤਾਂ ਕੋਲ ਬੜੀਆਂ ਤਾਕਤਾਂ ਹਨ ਪਰ ਸਰਪੰਚਾਂ ਨੂੰ ਇਸ ਬਾਰੇ ਪਤਾ ਨਹੀਂ । ਇਸ ਲਈ ਪੰਚਾਇਤਾਂ ਨੂੰ ਜਾਗਰੂਕ ਕੀਤਾ ਜਾਵੇਗੇ
PUNJAB




INDIA








WORLD










