ਆਮ ਆਦਮੀ ਪਾਰਟੀ ਵੱਲੋ ਬੀਤੇ ਦਿਨ ਪੰਜਾਬ ਤੋਂ ਰਾਜ ਸਭਾ ਲਈ ਪੰਜ ਮੈਂਬਰਾਂ ਦੇ ਨਾਮਜ਼ਦਗੀ ਪੱਤਰ ਭਰਾਏ ਗਏ ਸੀ।ਉਸ ਤੇ ਬਾਅਦ ਪੰਜਾਬ ਦੀ ਸਿਆਸਤ ਵਿੱਚ ਗਰਮੀ ਆ ਗਈ ਹੈ । ਕਾਂਗਰਸ ਦੇ ਕਈ ਵਿਧਾਇਕਾਂ ਨੇ ਪੰਜਾਬ ਤੋਂ ਬਾਹਰ ਦੇ ਬੰਦੇ ਰਾਜ ਸਭਾ ਵਿੱਚ ਭੇਜਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ। ਅੱਜ ਪੰਥਕ ਚੇਤਨਾ ਲਹਿਰ ਦੇ ਪ੍ਰਧਾਨ ਪੁਰਸ਼ੋਤਮ ਸਿੰਘ ਫੱਗੂਵਾਲਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਅੱਗੇ ਧਰਨਾ ਲਾ ਦਿੱਤਾ ਹੈ । ਫੱਗੂਵਾਲਾ ਨੇ ਆਖਿਆ ਆਮ ਆਦਮੀ ਪਾਰਟੀ ਨੇ ਜੋ ਰਾਜ ਸਭਾ ਮੈਂਬਰ ਭੇਜੇ ਹੈ ਉਨ੍ਹਾਂ ਦਾ ਪੰਜਾਬ ਲਈ ਕੋਈ ਯੋਗਦਾਨ ਨਹੀਂ ਹੈ। ਫੱਗੂਵਾਲਾ ਨੇ ਕਿਹਾ ਕਿ ਜਿਹੜੇ ਮੈਂਬਰ ਭੇਜੇ ਜਾ ਰਹੇ ਹੈ ਉਨ੍ਹਾਂ ਦਾ ਸਬੰਧ ਭਾਜਪਾ ਅਤੇ ਆਰ ਐਸ ਐਸ ਨਾਲ ਜੁੜਿਆ ਹੋਇਆ ਹੈ। ਫੱਗੂਵਾਲਾ ਨੇ ਆਖਿਆ ਮੈਂ ਭਗਵੰਤ ਮਾਨ ਦੇ ਘਰ ਅੱਗੇ ਧਰਨਾ ਇਸ ਕਰਕੇ ਲਾਇਆ ਹੈ ਕਿ ਮੇਰੀ ਆਵਾਜ਼ ਲੋਕਾਂ ਤੱਕ ਪਹੁੰਚੇ
PUNJAB




INDIA








WORLD










