ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਬੀਤੇ ਦਿਨੀਂ 25000 ਨਵੀਆਂ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ । ਜਿਸ ਵਿੱਚ ਕਿਹਾ ਸੀ ਕਿ 10000 ਪੁਲੀਸ ਮੁਲਾਜਮਾਂ ਦੀ ਵੀ ਭਰਤੀ ਕੀਤੀ ਜਾਵੇਗੀ । ਅੱਜ ਮੰਗਲਵਾਰ ਨੂੰ ਪੰਜਾਬ ਦੀ ਭਰਤੀ ਦੀ 2016 ਦੀ ਵੇਟਿੰਗ ਲਿਸਟ ਵਾਲੇ ਅਤੇ 2017 ਦੀ ਕਲੇਅਰਿੰਗ ਲਿਸਟ ਵਾਲੇ ਜੋ ਹੁਣ ਪੇਂਡਿੰਗ ਪਈ ਹੈ ਉਹ ਕੁੱਝ ਨੌਜਵਾਨ ਭਗਵੰਤ ਮਾਨ ਦੇ ਘਰ ਅੱਗੇ ਪ੍ਰਦਰਸ਼ਨ ਕਰਨ ਪਹੁੰਚ ਗਏ ਤੇ ਉਨ੍ਹਾਂ ਵੱਲੋਂ ਭਗਵੰਤ ਮਾਨ ਦੇ ਕਾਫਲੇ ਦੇ ਅੱਗੇ ਹੋ ਕੇ ਹੱਥਾਂ ਵਿੱਚ ਫਲੇਕਸ ਫੜ ਕੇ ਉਨ੍ਹਾਂ ਨੂੰ ਦਿਖਾਏ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਵਲੋਂ ਧਰਨਾ ਦੇ ਰਹੇ ਨੌਜਵਾਨਾਂ ਨੂੰ ਮੁੱਖ ਮੰਤਰੀ ਦੇ ਘਰ ਨੇੜੇ ਲਿਆਂਦਾ ਤੇ ਉਨ੍ਹਾਂ ਨੇ ਮਾਨ ਨਾਲ ਕੰਮ ਕਰਨ ਵਾਲੇ ਰਾਜਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਤਾਂ ਜੋ ਉਹ ਮੰਗ ਪੱਤਰ ਮੁੱਖ ਮੰਤਰੀ ਤੱਕ ਪਹੁੰਚ ਜਾਵੇ।
ਇਸ ਤੋਂ ਬਾਅਦ ਨੌਜਵਾਨਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕੇ ਅਸੀਂ ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ 2026 ਪੇਂਡਿੰਗ ਲਿਸਟ ਅਤੇ 2017 ਦੀ ਵੈਰੀਫਿਕੇਸ਼ਨ ਲਿਸਟ ਦੇ ਬੇਰੁਜ਼ਗਾਰ ਹਾਂ। ਉਨ੍ਹਾਂ ਕਿਹਾ ਕਿ ਸਾਡੀ ਉਮਰ ਨਿਕਲ ਰਹੀ ਹੈ । ਇਸ ਕਰਕੇ ਅਸੀਂ ਅੱਜ ਸਾਰੇ ਸਾਥੀਆਂ ਸਮੇਤ ਮੁੱਖ ਮੰਤਰੀ ਨੂੰ ਮਿਲਣ ਆਏ ਹਾਂ । ਉਨ੍ਹਾਂ ਇਹ ਵੀ ਦੱਸਿਆ ਕਿ ਮਾਨ ਦੇ ਨਾਲ ਰਹਿਣ ਵਾਲੇ ਰਾਜਵੀਰ ਨੇ ਭਰੋਸਾ ਦਿਵਾਇਆ ਹੈ ਕੇ 28 ਤਰੀਕ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ ਤੇ ਮੰਗਾਂ ਨੂੰ ਪੂਰਾ ਕਰਨਗੇ