ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਲਈ ਆਪਣਾਂ ਇੱਕ ਵਟਸਐਪ ਨੰਬਰ ਜਾਰੀ ਕੀਤਾ ਸੀ । ਜੇ ਕੋਈ ਵੀ ਅਧਿਕਾਰੀ ਤੁਹਾਡੇ ਕੋਲ ਰਿਸ਼ਵਤ ਮੰਗਦਾ ਹੈ ਤਾਂ ਦੇ ਦੇਵੋ ਪਰ ਨਾਲ ਉਸ ਦੀ ਆਡੀਓ ਜਾਂ ਵੀਡੀਓ ਜਰੂਰ ਬਣਾ ਲੈਣੀ ਜਾਂ ਸਬੂਤ ਸਹਿਤ ਦਰਖਾਸਤ ਭੇਜ ਦੇਣੀ । ਜਿਸ ਤੋਂ ਬਾਅਦ ਪੰਜਾਬ ਵਿੱਚੋਂ ਕਾਫੀ ਸ਼ਿਕਾਇਤਾਂ ਰਿਸ਼ਵਤ ਨੂੰ ਲੈਣ ਕੇ ਪਹੁੰਚ ਚੁੱਕੀਆਂ ਹਨ । ਜਿਨ੍ਹਾਂ ਦੀ ਲਗਾਤਾਰ ਪੜਤਾਲ ਕੀਤੀ ਜਾ ਰਹੀ ਹੈ। ਇਸ ਹੀ ਤਰ੍ਹਾਂ ਇੱਕ ਸ਼ਿਕਾਇਤ ਜਲੰਧਰ ਦੇ ਤਹਿਸੀਲਦਾਰ ਦਫ਼ਤਰ ਵਿੱਚ ਕੰਮ ਕਰਦੇ ਕਲਰਕ ਖਿਲਾਫ ਗਈ ਸੀ । ਜਿਸ ਵਿੱਚ ਸ਼ਿਕਾਇਤ ਕਰਤਾ ਨੇ ਇਲਜ਼ਾਮ ਲਾਏ ਸੀ ਕਿ ਕਲਰਕ ਨੇ ਉਸ ਤੋਂ 4 ਲੱਖ 80 ਹਜ਼ਾਰ ਦੀ ਰਿਸ਼ਵਤ ਮੰਗੀ ਸੀ। ਭਗਵੰਤ ਮਾਨ ਨੇ ਸ਼ਿਕਾਇਤ ਦਾ ਨਿਪਟਾਰਾ ਕਰਦੇ ਹੋਇਆਂ ਕਲਰਕ ਤੇ ਪਰਚਾ ਦਰਜ ਕਰਨ ਦੇ ਹੁਕਮ ਕੀਤੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਹ ਇਕ ਮਹਿਲਾ ਕਲਰਕ ਹੈ, ਜਿਸਦੇ ਵੱਲੋਂ ਅਨੇਕਾਂ ਲੋਕਾਂ ਦੇ ਨਾਲ ਪਿਛਲੇ ਸਮੇਂ ਦੌਰਾਨ ਠੱਗੀਆਂ ਮਾਰੀਆਂ ਗਈਆਂ ਹਨ। ਇੱਕ ਵਾਰ ਪਹਿਲਾਂ ਵੀ ਇਸ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਇਹ ਜ਼ਮਾਨਤ ਤੇ ਬਾਹਰ ਆ ਗਈ ਸੀ। ਇਸ ਨੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿਵਾਉਣ ਦੇ ਨਾਂ ਤੇ ਸਬਜ਼ਬਾਗ ਵਿਖਾ ਕੇ ਠੱਗਿਆ ਸੀ।
ਪੁਲਿਸ ਨੇ ਮੁਲਜ਼ਮ ਕਲਰਕ ਨੂੰ ਗ੍ਰਿਫ਼ਤਾਰ ਕਰਕੇ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਹੁਣ ਉਸ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਬੀਤੀ ਦਿਨੀਂ ਭਗਵੰਤ ਮਾਨ ਨੇ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ। ਹੈਲਪਲਾਈਨ ਨੰਬਰ ਜਾਰੀ ਹੁੰਦੇ ਸਾਰ ਹੀ ਸ਼ਿਕਾਇਤ ਆਉਣ ਲੱਗ ਗਈਆ ਸਨ। ਪਹਿਲੀ ਸ਼ਿਕਾਇਤ ਬਠਿੰਡੇ ਤੋਂ ਗਾਊਸ਼ਾਲਾ ਨੂੰ ਲੈ ਕੇ ਆਈ ਸੀ ਉਸ ਤੋਂ ਬਾਅਦ ਵੱਡੀ ਸ਼ਿਕਾਇਤ ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਖਿਲਾਫ ਆਈ ਸੀ।
PUNJAB




INDIA








WORLD










