ਪੰਜਾਬ ਵਿੱਚ ਕਾਂਗਰਸ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਲੀਡਰਾਂ ਵੱਲੋਂ ਇੱਕ ਦੂਜੇ ਖ਼ਿਲਾਫ਼ ਬਿਆਨਬਾਜੀ ਲਗਾਤਾਰ ਕੀਤੀ ਜਾਂ ਰਹੀ ਹੈ ।ਜਿਸ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਨਵਜੋਤ ਸਿੰਘ ਸਿੱਧੂ ਤੋਂ ਅਸਤੀਫਾ ਮੰਗ ਲਿਆ ਸੀ । ਉਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਬਣਨ ਲਈ ਵੱਖ ਵੱਖ ਲੀਡਰਾਂ ਵੱਲੋਂ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਹੈ । ਇਸ ਨੂੰ ਲੈਣ ਕੇ ਅੱਜ ਸਿੱਧੂ ਧੜੇ ਨੇ ਸੁਲਤਾਨਪੁਰ ਲੋਧੀ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਘਰ ਇੱਕ ਮੀਟਿੰਗ ਹੋਈ ਹੈ। ਜਿਸ ਵਿੱਚ ਮੌਜੂਦਾ ਤੇ ਸਾਬਕਾ ਵਿਧਾਇਕ ਤੇ ਚੋਣ ਲੜੀ ਚੁੱਕੇ ਆਗੂ ਸ਼ਾਮਲ ਹੋਏ। ਜਿੰਨਾ ਵਿੱਚ ਵਿਸ਼ੇਸ਼ ਤੌਰ ਤੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ, ਅਤੇ ਸੁਨੀਲ ਦੱਤੀ , ਅਸ਼ਵਨੀ ਸੇਖੜੀ , ਨਾਜ਼ਰ ਸਿੰਘ ਮਾਨਸ਼ਾਹੀਆ, ਮਹਿੰਦਰ ਸਿੰਘ ਕੇਪੀ,ਪਿਰਮਲ ਸਿੰਘ, ਜਗਦੇਵ ਸਿੰਘ ਕਮਾਲੂ, ਸੁਖਵਿੰਦਰ ਸਿੰਘ ਡੈਨੀ, ਰੁਪਿੰਦਰ ਕੌਰ ਰੂਬੀ,ਦੁਵਿੰਦਰ ਸਿੰਘ ਘੁਬਾਇਆ, ਵਿਜੇ ਕਾਲੜਾ, ਮੋਗਾ ਜ਼ਿਲਾ ਦੇ ਪ੍ਰਧਾਨ ਕਮਲਜੀਤ ਸਿੰਘ ਬਰਾੜ, ਕੋਟਕਪੂਰਾ ਤੋਂ ਅਜੇਪਾਲ ਸਿੰਘ ਸੰਧੂ, ਸੁਰਜੀਤ ਸਿੰਘ ਧੀਮਾਨ, ਅਤੇ ਹੋਰ ਵੀ ਆਗੂ ਸ਼ਾਮਲ ਸਨ । ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਖਿਆ ਅਸੀਂ ਪੰਜਾਬ ਦੀ ਹੱਕ ਸੱਚ ਦੀ ਲੜਾਈ ਨੇਕ ਨੀਅਤ ਤੇ ਇਮਾਨਦਾਰੀ ਨਾਲ ਲੜਾਂਗੇ ਜਿਤੇਗਾ ਪੰਜਾਬ । ਜਿਸ ਤਰ੍ਹਾਂ ਇਹ ਮੀਟਿੰਗ ਹੋਈ ਹੈ ਆਉਂਣ ਵਾਲੇ ਦਿਨਾਂ ਵਿੱਚ ਹੋਰ ਵੀ ਮੀਟਿੰਗ ਹੋਣ ਦੇ ਅਸਾਰ ਬਣ ਗਏ ਹਨ। ਕਿਉਂਕਿ ਵਿਧਾਨ ਸਭਾ ਦੇ ਵਿਰੋਧੀ ਦਲ ਦੇ ਨੇਤਾ ਦੀ ਚੋਣ ਹੋਣੀ ਬਾਕੀ ਹੈ । ਕਾਂਗਰਸ ਹਾਈਕਮਾਂਡ ਕਿਸ ਨੂੰ ਨੇਤਾ ਬਣਾਉਂਦੀ ਹੈ ਤੇ ਪ੍ਰਧਾਨ ਕਿਸ ਨੂੰ ਬਣਾਉਣਗੇ ਸਮੇਂ ਦੀ ਗੱਲ ਹੋਵੇਗੀ।
PUNJAB




INDIA








WORLD










