ਪਟਿਆਲਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੂੰ ਬਦਲਣ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ‘ਤੇ ਸਵਾਲ ਉਠਾਏ ਜਾ ਰਹੇ ਹਨ। ਨਸ਼ਿਆਂ ਦੇ ਮਾਮਲੇ ਵਿੱਚ ਫਸੇ ਅਕਾਲੀ ਲੀਡਰ ਬਿਕਰਮ ਮਜੀਠੀਆ ਇਸ ਜੇਲ੍ਹ ਵਿੱਚ ਬੰਦ ਹਨ। ਜੇਲ੍ਹ ਮੰਤਰੀ ਹਰਜੋਤ ਬੈਂਸ ਵੱਲੋਂ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕਰੀਬੀ ਸੁੱਚਾ ਸਿੰਘ ਨੂੰ ਇੱਥੇ ਸੁਪਰਡੈਂਟ ਲਾਇਆ ਗਿਆ ਹੈ। ਇਸ ਲਈ ਸਵਾਲ ਉੱਠ ਰਹੇ ਹਨ।
ਖਾਸ ਗੱਲ ਇਹ ਹੈ ਕਿ ਪਹਿਲਾਂ ਇੱਥੇ ਤਾਇਨਾਤ ਸ਼ਿਵਰਾਜ ਸਿੰਘ ਨੂੰ ਇਸ ਕਾਰਨ ਹਟਾ ਦਿੱਤਾ ਗਿਆ ਕਿ ਉਹ ਮਜੀਠੀਆ ਨੂੰ ਵੀਆਈਪੀ ਟ੍ਰੀਟਮੈਂਟ ਦੇ ਰਹੇ ਸਨ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਕੀ ‘ਆਪ’ ਸਰਕਾਰ ਮਜੀਠੀਆ ਨੂੰ ਵੀਆਈਪੀ ਟ੍ਰੀਟਮੈਂਟ ਤੋਂ ਰੋਕਣਾ ਚਾਹੁੰਦੀ ਹੈ ਜਾਂ ਦੇਣਾ ਚਾਹੁੰਦੀ ਹੈ? ‘ਆਪ’ ਸਰਕਾਰ ‘ਚ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਦੋ ਦਿਨ ਪਹਿਲਾਂ ਪਟਿਆਲਾ ਜੇਲ੍ਹ ਦਾ ਦੌਰਾ ਕੀਤਾ ਸੀ। ਇਸ ਤੋਂ ਬਾਅਦ ਕੱਲ੍ਹ ਅਚਾਨਕ ਜੇਲ੍ਹ ਸੁਪਰਡੈਂਟ ਨੂੰ ਬਦਲ ਦਿੱਤਾ ਗਿਆ। ਜਿਵੇਂ ਹੀ ਸ਼ਿਵਰਾਜ ਦੀ ਥਾਂ ਸੁੱਚਾ ਸਿੰਘ ਦੀ ਨਿਯੁਕਤੀ ਹੋਈ, ਉਸ ਦੀ ਬਾਦਲ ਪਰਿਵਾਰ ਨਾਲ ਨੇੜਤਾ ਦਾ ਰਾਜ਼ ਖੁੱਲ੍ਹ ਗਿਆ।
PUNJAB




INDIA








WORLD










