ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ 18 ਸੀਟਾਂ ਤੇ ਹੀ ਜਿੱਤ ਪ੍ਰਾਪਤ ਕੀਤੀ ਸੀ । ਕਾਂਗਰਸ ਦੇ ਚੋਣਾਂ ਦੌਰਾਨ ਵੱਡੇ ਚਿਹਰੇ ਵੀ ਬੁਰੀ ਤਰਾਂ ਹਰ ਗਏ ਸੀ ਜਿਸ ਵਿੱਚ ਇੱਕ ਨਾ ਸੀ ਪੰਜਾਬੀ ਸਿੰਗਰ ਤੇ ਨਵੇਂ ਬਣੇ ਕਾਂਗਰਸੀ ਆਗੂ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਜੋ ਉਹ ਵੀ ਆਪਣੇ ਹਲਕੇ ਤੋਂ ਚੋਣ ਹਾਰ ਗਏ ਸੀ । ਉਸ ਤੋਂ ਬਾਅਦ ਅੱਜ ਪਹਿਲੀ ਵਾਰ ਸਿੱਧੂ ਮੂਸੇਵਾਲਾ ਕੈਮਰੇ ਸਾਹਮਣੇ ਆਇਆ ਤੇ ਆਪਣੀ ਹੋਈ ਹਾਰ ਨੂੰ ਲੈ ਕੇ ਬਿਆਨ ਦਿੱਤਾ। ਸਿੱਧੂ ਨੇ ਆਖਿਆ ਕਿ ਉਨ੍ਹਾਂ ਨੂੰ ਪੰਜਾਬ ਵਿੱਚ 2022 ਵਿਧਾਨ ਸਭਾ ਚੋਣਾਂ ਦੌਰਾਨ ਹੋਈ ਹਾਰ ਨਾਲ ਕੋਈ ਫਰਕ ਨੀ ਪੈਂਦਾ ਅਤੇ ਮੈ ਅੱਗੇ ਵੀ ਚੋਣਾਂ ਲੜਦਾ ਰਹਾਂਗਾ।
ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਹ ਆਪਣੇ ਲੋਕਾਂ ਲਈ ਖੜਦਾ ਰਿਹਾ ਹੈ ਅਤੇ ਖੜਦਾ ਰਹੇਗਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਮੇਰੇ ਅੰਦਰ ਸਾਹ ਹਨ ਉਹ ਲੋਕਾਂ ਲਈ ਖੜਦਾ ਰਹੇਗਾ। ਉਨ੍ਹਾਂ ਕਿਹਾ ਕਿ ਮੈਨੂੰ ਹਜ਼ਾਰਾਂ ਹਾਰਾਂ ਵੀ ਝੱਲਣੀਆਂ ਪਈਆਂ ਤਾਂ ਝੱਲਣ ਲਈ ਤਿਆਰ ਹਾਂ। ਪਰੰਤੂ ਜੇਕਰ ਕਿਸੇ ਨੂੰ ਇਹ ਲਗਦਾ ਹੈ ਕਿ ਹਾਰ ਨਾਲ ਉਸਦਾ ਕਰੀਅਰ ਖ਼ਤਮ ਹੋ ਜਾਵੇਗਾ ਤਾਂ ‘ਜਸਟ ਵੇਟ ਐਂਡ ਵਾਚ’।
ਸਿੱਧੂ ਮੂਸੇੇਵਾਲਾ ਦੀ ਇਹ ‘ਦਿਲ ਦਾ ਦਰਦ’ ਭਰੀ ਵੀਡੀਓ ਦੁਬਈ ਵਿਖੇ ਉਨ੍ਹਾਂ ਦੇ ਪ੍ਰੋਗਰਾਮ ਦੀ ਹੈ, ਜਿਸ ਦੌਰਾਨ ਉਨ੍ਹਾਂ ਨੇ ਆਪਣੀ ਹਾਰ ਉਪਰ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਉਹ ਕਾਫੀ ਸਮੇਂ ਤੋਂ ਆਪਣੇ ਪ੍ਰਸ਼ੰਸਕਾਂ ਨਾਲ ਇਹ ਗੱਲਾਂ ਕਰਨੀਆਂ ਚਾਹੁੰਦੇ ਸਨ।
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਸਿੱਧੂ ਮੂਸੇਵਾਲਾ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਵੱਜੋਂ ਖੜੇ ਹੋਏ ਸਨ, ਪਰੰਤੂ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਵੱਡੇ ਫਰਕ ਨਾਲ ਹਰਾ ਦਿੱਤਾ ਸੀ।
PUNJAB




INDIA








WORLD










