ਨਿਹਾਲ ਸਿੰਘ ਵਾਲਾ -:(ਪ੍ਰਦੀਪ ਢਿੱਲੋਂ )-: ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਅੰਦਰ ਅੱਜ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਹਲਕੇ ਦੇ ਸਾਬਕਾ ਵਿਧਾਇਕ ਅਤੇ ਦਰਵੇਸ਼ ਸਿਆਸਤਦਾਨ ਮਾਸਟਰ ਅਜੀਤ ਸਿੰਘ ਸ਼ਾਂਤ ਦਾ ਅੱਜ ਸਵੇਰੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦੇਹਾਂਤ ਹੋ ਗਿਆ ।ਮਾ.ਅਜੀਤ ਸਿੰਘ ਸ਼ਾਂਤ ਦਾ ਜਨਮ 19 ਜਨਵਰੀ 1956 ਨੂੰ ਮਾਲਵੇ ਦੇ ਮਸ਼ਹੂਰ ਕਵੀਸ਼ਰ ਅਤੇ ਸਾਬਕਾ ਵਿਧਾਇਕ ਸਵ.ਗੁਰਦੇਵ ਸਿੰਘ ਸ਼ਾਂਤ ਦੇ ਗ੍ਰਹਿ ਵਿਖੇ ਹੋਇਆ ।ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਬਿਲਾਸਪੁਰ ਦੇ ਜੰਮਪਲ ਮਾ. ਅਜੀਤ ਸਿੰਘ ਸ਼ਾਂਤ ਨੇ ਸੰਨ ਦੋ ਹਜਾਰ ਸੱਤ ਵਿੱਚ ਹਲਕਾ ਨਿਹਾਲ ਸਿੰਘ ਵਾਲਾ ਤੋਂ ਨਆਜ਼ਾਦ ਚੋਣ ਲੜੀ ਅਤੇ ਜਿੱਤ ਕੇ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ।ਇਸਤੋਂ ਬਾਅਦ ਓਹ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗੲੇ।ਇਸ ਓੁਪਰੰਤ ਮਾ.ਸ਼ਾਂਤ ਨੇ 2017 ਵਿਧਾਨ ਸਭਾ ਚੋਣਾਂ ਹਲਕਾ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਲੜੇ ਪ੍ਰੰਤੂ ਚੋਣ ਹਾਰ ਗੲੇ।ਇਸ ਓੁਪਰੰਤ ਓੁਹਨਾਂ ਨੇ ਕੁੱਝ ਸਮਾਂ ਕਾਂਗਰਸ ਵਿੱਚ ਵਾਪਸੀ ਕੀਤੀ ਅਤੇ ਹਾਲ ਹੀ ਵਿੱਚ ਹੋਈਆਂ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ।
ਮਾਸਟਰ ਅਜੀਤ ਸਿੰਘ ਦੇ ਸਪੁੱਤਰ ਰਾਜੂ ਸ਼ਾਂਤ ਫੋਨ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਮਾਸਟਰ ਸ਼ਾਂਤ ਨੂੰ ਸਾਹ ਲੈਣ ਵਿੱਚ ਕੁਝ ਤਕਲੀਫ ਮਹਿਸੂਸ ਹੋਈ ,ਜਿਸ ਉਪਰੰਤ ਉਨ੍ਹਾਂ ਨੂੰ ਦਾ ਦੇਹਾਂਤ ਹੋ ਗਿਆ । ਓੁਹਨਾਂ ਦਾ ਅੰਤਿਮ ਸੰਸਕਾਰ ਮਾ.ਸ਼ਾਂਤ ਦੇ ਵੱਡੇ ਸਪੁੱਤਰ ਵਿਦੇਸ਼ ਰਹਿੰਦੇ ਲਾਲੀ ਸ਼ਾਂਤ ਦੇ ਆਓੁਣ ਤੋਂ ਬਾਅਦ ਕੀਤਾ ਜਾਵੇਗਾ ।