ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਅਜੇ ਕੁੱਝ ਦਿਨ ਹੀ ਹੋਏ ਹੈ। ਪਰ ਇੰਨਾ ਥੋੜੇ ਦਿਨਾਂ ਅੰਦਰ ਹੀ ਖਿਡਾਰੀਆਂ ਨਾਲ ਜੁੜੀਆਂ ਦੋ ਵਾਰਦਾਤਾਂ ਹੋ ਗਈਆਂ ਹਨ । ਪਿਛਲੇ ਦਿਨੀਂ ਚਲਦੀ ਕਬੱਡੀ ਦੌਰਾਨ ਅੰਤਰਰਾਸ਼ਟਰੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਸ਼ਰੇਆਮ ਦਿਨੇ ਗੋਲੀਆਂ ਮਾਰਕੇ ਕਤਲ ਦਿੱਤਾ ਸੀ। ਹੁਣ ਫੇਰ ਬੀਤੀ ਰਾਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠੇ ਗੁਰੂ ਕੇ ਵਿੱਚ ਚਲਦੇ ਕਬੱਡੀ ਟੂਰਨਾਮੈਂਟ ਦੌਰਾਨ ਦੋ ਨੌਜਵਾਨਾਂ ਨੇ ਗੋਲੀਆਂ ਚਲਾਉਣ ਸ਼ੁਰੂ ਕਰ ਦਿੱਤੀਆਂ ਸਨ। ਮਿਲੀ ਜਾਣਕਾਰੀ ਮੁਤਾਬਕ ਗੋਲੀਆਂ ਚੱਲਣ ਤੋਂ ਬਾਅਦ ਗਰਾਊਂਡ ਵਿੱਚ ਹਫੜਾ ਦਫੜੀ ਮੱਚ ਗਈ ਤੇ ਦੋ ਲੋਕ ਜ਼ਖਮੀਂ ਵੀ ਹੋਏ ਹਨ ।ਇਸ ਸਾਰੀ ਘਟਨਾ ਤੋਂ ਬਾਅਦ ਪੁਲਿਸ ਵੀ ਪਹੁੰਚ ਗਈ ਸੀ ਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਗੋਲੀਆਂ ਚੱਲਣ ਦੇ ਕੀ ਕਾਰਨ ਰਹੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
PUNJAB




INDIA








WORLD










