ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਕੱਲ੍ਹ ਬਹੁਤ ਸਰਗਰਮ ਨਜ਼ਰ ਆ ਰਹੇ ਹਨ । ਚੋਣਾਂ ਵਿੱਚ ਕਾਂਗਰਸ ਦੀ ਹੋਈ ਹਾਰ ਤੋਂ ਬਾਅਦ ਕੁੱਝ ਲੀਡਰਾਂ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਜ਼ਿਮੇਵਾਰ ਠਹਰਾਇਆ ਸੀ ਤੇ ਹਾਈਕਮਾਂਡ ਨੇ ਅਸਤੀਫਾ ਵੀ ਲੈ ਲਿਆ ਸੀ । ਪਿਛਲੇ ਕੁੱਝ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਲਗਾਤਾਰ ਪੰਜਾਬ ਦੇ ਮੁੱਦਿਆਂ ਤੇ ਬੋਲ ਰਹੇ ਹਨ । ਅੱਜ ਜਿਥੇ ਕਾਂਗਰਸ ਵੱਲੋਂ ਦੇਸ਼ਵਿਆਪੀ ਮਹਿੰਗਾਈ ਦੇ ਖਿਲਾਫ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ । ਪੰਜਾਬ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਦੇ ਹਾਲ ਗੇਟ ਬਾਹਰ ਧਰਨਾ ਦਿੱਤਾ ਤੇ ਡੀਜ਼ਲ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਬੀਜੇਪੀ ਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ । ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕੋਈ ਗੱਲ ਨੀ ਚੋਣਾਂ ਨਹੀਂ ਜਿੱਤੇ ਪਰ ਕਾਂਗਰਸੀ ਮਰੇ ਤਾਂ ਨਹੀਂ, ਅਸੀਂ ਲੋਕਾਂ ਦੇ ਹੱਕਾਂ ਦੀ ਲੜਾਈ ਲੜਦੇ ਰਹਾਂਗੇ
ਉਨ੍ਹਾਂ ਕਿਹਾ ਕਿ ਅੱਜ ਦੇ ਪ੍ਰਦਰਸ਼ਨ ਦੇ ਸਿਆਸੀ ਮਾਇਨੇ ਜੋ ਨਹੀਂ ਸਗੋ ਇਹ ਲੋਕਾਂ ਦੇ ਹੱਕ ਦੀ ਲੜਾਈ ਹੈ ਤੇ ਇਹ ਆਵਾਜ ਕਾਂਗਰਸ ਪਾਰਟੀ ਵੱਲੋੰ ਲੋਕਾਂ ਦੇ ਲਈ ਹਮੇਸ਼ਾ ਬੁਲੰਦ ਕੀਤੀ ਜਾਵੇਗੀ। ਸਿੱਧੂ ਨਾਲ ਅੱਜ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ, ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਹਰਮਿੰਦਰ ਗਿੱਲ, ਨਵਤੇਜ ਚੀਮਾ ਤੇ ਅਸ਼ਵਨੀ ਪੱਪੂ ਆਦੀ ਸੀਨੀਅਰ ਆਗੂ ਮੌਜੂਦ ਸਨ।
PUNJAB




INDIA








WORLD










