ਮੋਗਾ ਜ਼ਿਲ੍ਹੇ ਦੇ ਐਸ ਐਸ ਪੀ ਚਰਨਜੀਤ ਸਿੰਘ ਸੋਹਲ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਪੁਲਿਸ ਮਾੜੇ ਅਨਸਰਾਂ ਨੂੰ ਫੜਨ ਲਈ ਕਾਰਵਾਈਆਂ ਕਰਦੀ ਰਹਿੰਦੀ ਹੈ । ਮਿਲੀ ਜਾਣਕਾਰੀ ਮੁਤਾਬਕ ਬਾਘਾ ਪੁਰਾਣਾ ਦੇ ਸੀਆਈਏ ਸਟਾਫ਼ ਦੇ ਇੰਚਾਰਜ ਸੁਖਦੇਵ ਸਿੰਘ ਬਰਾੜ ਅਤੇ ਇੰਨਾ ਦੇ ਟੀਮ ਮੈਂਬਰ ਸਾਹਿਤਕ ਥਾਣੇਦਾਰ ਤਰਸੇਮ ਸਿੰਘ ਬਰਾੜ ਨੇ ਸੂਚਨਾ ਦੇ ਆਧਾਰ ਤੇ ਲੁੱਟ ਖੋਹਾਂ ਕਰਨ ਵਾਲਾ ਗਿਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਇੰਸਪੈਕਟਰ ਸੁਖਦੇਵ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਟੀਮ ਮੈਂਬਰ ਸਾਹਿਤਕ ਥਾਣੇਦਾਰ ਤਰਸੇਮ ਸਿੰਘ ਬਰਾੜ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਬਦਮਾਸ਼ ਬਾਘਾਪੁਰਾਣਾ ਨੇੜ ਚੰਨੂਵਾਲਾ ਨਹਿਰ ਦੇ ਕੋਲ ਬਣੇ ਘਰਾਟਾਂ ਦੇ ਪੁਰਾਣੇ ਕਮਰਿਆਂ ਵਿੱਚ ਬੈਠੇ ਹਨ ਤੇ ਲੁੱਟ ਖੋਹਾਂ ਦੀ ਯੋਜਨਾ ਬਣਾ ਰਹੇ ਹਨ । ਉੱਥੇ ਰੇਡ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹੈ । ਜਿਸ ਤੋਂ ਬਾਅਦ ਸੀਆਈਏ ਸਟਾਫ਼ ਦੀ ਟੀਮ ਨੇ ਰੇਡ ਕੀਤੀ ਤਾਂ ਉਸ ਸਮੇਂ ਪੁਲਿਸ ਨੇ ਸਮੇਤ ਗੱਡੀ ਤੇ ਤਿੱਖੇ ਹਥਿਆਰਾਂ ਨਾਲ ਪੰਜ ਲੋਕਾਂ ਨੂੰ ਕਾਬੂ ਕੀਤਾ। ਜਿੰਨਾ ਦੇ ਨਾਮ ਰਾਮੇਸ਼ ਪੁੱਤਰ ਹੰਸ ਰਾਜ, ਹਰਮੀਤ ਸਿੰਘ ਉਰਫ ਬੀਤੀ ਪੁੱਤਰ ਗੁਰਲਾਲ ਸਿੰਘ,ਵੀਰੂ ਪੁੱਤਰ ਕਾਕਾ ਸਿੰਘ ਵਾਸੀਆਨ ਦਾਨੇਵਾਲਾ ਸੱਤਕੋਸੀ, ਦਲਜੀਤ ਸਿੰਘ ਪੁੱਤਰ ਹੰਸਾਂ ਸਿੰਘ ਬਕੈਣਵਾਲਾ, ਮਲਕੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਆਲਮਗੜ ਜ਼ਿਲ੍ਹਾ ਫਾਜ਼ਿਲਕਾ ਅਤੇ ਇੰਨਾ ਕੋਲ ਚਿੱਟੇ ਰੰਗ ਦੀ XYLO ਗੱਡੀ ਵੀ ਸੀ ਅਤੇ ਤਿੱਖੇ ਮਾਰੂ ਹਥਿਆਰ ਸਨ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਸ ਤੋਂ ਬਾਅਦ ਇੰਨਾ ਪੰਜ ਬਦਮਾਸ਼ਾਂ ਤੇ ਪੁਲਿਸ ਨੇ ਮੁਕੱਦਮਾ ਨੰਬਰ 49 ਧਾਰਾ 399/402 ਆਈਪੀਸੀ ਤਹਿਤ ਥਾਣਾ ਬਾਘਾਪੁਰਾਣਾ ਵਿੱਚ ਪਰਚਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੰਨਾ ਪੰਜਾਂ ਵਿੱਚੋਂ ਹਰਮੀਤ ਸਿੰਘ ਤੇ ਪਹਿਲਾਂ ਵੀ ਥਾਣਾ ਖੁਹੀਆ ਸਰਵਰ , ਫਾਜ਼ਿਲਕਾ ਵਿੱਚ ਮੁਕੱਦਮਾ ਨੰਬਰ 86 ਧਾਰਾ 392,34,120 ਬੀ ਅਤੇ 25,54,59 ਤਹਿਤ ਮਿਤੀ 27-06-2021 ਨੂੰ ਹੋਇਆ ਸੀ ।
PUNJAB




INDIA








WORLD










