ਪੰਜਾਬ ਵਿੱਚ ਮਾਨ ਸਰਕਾਰ ਲਗਾਤਾਰ ਨਵੇਂ ਫੈਸਲੇ ਲੈ ਰਹੀ ਹੈ । ਅੱਜ ਮਾਨ ਸਰਕਾਰ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਹਨ ਕਿ ਕੋਈ ਵੀ ਕਰਮਚਾਰੀ ਅਤੇ ਅਧਿਕਾਰੀ ਆਪਣੇ ਨਿੱਜੀ ਵਾਹਨਾਂ ਉਪਰ ਹੂਟਰ ਜਾ ਸਾਇਰਨ ਨਹੀਂ ਲਾਉਣਗੇ। ਜੇ ਅੱਜ ਤੋਂ ਬਾਅਦ ਕਿਸੇ ਅਧਿਕਾਰੀਆਂ ਜਾ ਕਰਮਚਾਰੀਆਂ ਦੇ ਹੂਟਰ ਲੱਗੇ ਫੜੇ ਗਏ ਤਾਂ ਕਾਰਵਾਈ ਹੋਵੇਗੀ। ਜਿਸ ਤੋਂ ਬਾਅਦ ਪੁਲਿਸ ਨੇ ਆਪਣੇ ਹੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਨਿੱਜੀ ਵਾਹਨਾਂ ‘ਤੇ ਤੁਰੰਤ ਸਾਇਰਨ-ਹੂਟਰ ਉਤਰਵਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਅਧਿਕਾਰੀ ਦੇ ਬੱਚਿਆਂ ਦੀ ਕਾਰ ’ਤੇ ਅਜਿਹਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਏਡੀਜੀਪੀ ਟਰੈਫਿਕ ਨੇ ਇਹ ਹੁਕਮ ਸਾਰੇ ਪੁਲਿਸ ਕਮਿਸ਼ਨਰਾਂ ਅਤੇ SSP ਨੂੰ ਭੇਜ ਦਿੱਤੇ ਹਨ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਬੱਚਿਆਂ ਨੇ ਆਪਣੇ ਨਿੱਜੀ ਵਾਹਨਾਂ ‘ਤੇ ਹੂਟਰ-ਸਾਈਰਨ ਲਗਾਏ ਹੋਏ ਹਨ। ਇਸ ਵਿੱਚ ਹੂਟਰ ਵੱਜਣ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਇਸ ਨਾਲ ਸ਼ੋਰ ਪ੍ਰਦੂਸ਼ਣ ਹੁੰਦਾ ਹੈ। ਇਸ ਲਈ ਇਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ। ADGP ਟ੍ਰੈਫਿਕ ਨੇ ਪੁਲਿਸ ਕਮਿਸ਼ਨਰ ਅਤੇ SSP’s ਨੂੰ ਹਦਾਇਤ ਦਿੱਤੀ ਹੈ ਕਿ ਉਹ ਆਪਣੇ ਅਧੀਨ ਕੰਮ ਕਰਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਨ। ਉਨ੍ਹਾਂ ਨੂੰ ਤੁਰੰਤ ਸੁਚੇਤ ਕੀਤਾ ਜਾਵੇ ਕਿ ਉਹ ਆਪਣੇ ਬੱਚਿਆਂ ਦੇ ਨਿੱਜੀ ਵਾਹਨਾਂ ਤੋਂ ਹੂਟਰ ਅਤੇ ਸਾਇਰਨ ਬੰਦ ਉਤਰਵਾਉਣ।
ਇਸ ਸਬੰਧੀ ADGP ਟ੍ਰੈਫਿਕ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ, ਸੰਸਥਾ ਜਾਂ ਕਿਸੇ ਹੋਰ ਦਫਤਰ ਵੱਲੋਂ ਟ੍ਰੈਫਿਕ ਪੁਲਿਸ ਨੂੰ ਸ਼ਿਕਾਇਤ ਮਿਲਦੀ ਹੈ ਤਾਂ ਉਸ ‘ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਪੰਜਾਬ ਪੁਲਿਸ ਵਿੱਚ ਰਿਸ਼ਤੇਦਾਰਾਂ ਦੀ ਮੌਜੂਦਗੀ ਦਾ ਫਾਇਦਾ ਚੁੱਕਦੇ ਹੋਏ ਅਧਿਕਾਰੀਆਂ ਦੇ ਆਪਣੇ ਬੱਚਿਆਂ ਤੋਂ ਇਲਾਵਾ ਰਿਸ਼ਤੇਦਾਰ ਵੀ ਪੁਲਿਸ ਦੇ ਸਟਿੱਕਰ ਲਗਾ ਕੇ ਘੁੰਮਦੇ ਹਨ। ਹਾਲਾਂਕਿ ਏਡੀਜੀਪੀ ਵੱਲੋਂ ਇਸ ਸਬੰਧੀ ਕੋਈ ਹਦਾਇਤ ਨਹੀਂ ਦਿੱਤੀ ਗਈ ਹੈ।
PUNJAB




INDIA








WORLD










