ਪੰਜਾਬ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ । ਉਦੋਂ ਤੋਂ ਲੈ ਕੇ ਪੰਜਾਬ ਵਿੱਚ ਗੋਲੀਆਂ ਚੱਲਣ ਦੀਆਂ ਆਮ ਹੀ ਖਬਰਾਂ ਆ ਰਹੀਆਂ ਹਨ । ਅੱਜ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਥਾਣਾ ਭੈਣੀ ਮੀਆਂ ਖਾਨ ਅਧੀਨ ਆਉਂਦੇ ਪਿੰਡ ਫੁਲੜਾ ਵਿੱਚ ਦਿਨ ਦਿਹਾੜੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਦੋਵਾਂ ਧਿਰਾਂ ਵੱਲੋਂ ਚਲਾਈ ਗੋਲੀਆਂ ’ਚ 4 ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ।
ਇਸ ਘਟਨਾ ‘ਚ ਕਾਂਗਰਸੀ ਸਰਪੰਚ ਦੇ ਪਤੀ ਸਮੇਤ 4 ਲੋਕਾਂ ਦੀ ਮੌਤ ਹੋਈ ਹੈ। ਇਕ ਧਿਰ ਦੇ ਮ੍ਰਿਤਕਾਂ ਦੀ ਪਛਾਣ ਨਿਸ਼ਾਨ ਸਿੰਘ ਪੁੱਤਰ ਹੰਸਾ ਸਿੰਘ, ਸੁਖਰਾਜ ਸਿੰਘ ਪੁੱਤਰ ਚੰਨਣ ਸਿੰਘ ਤੇ ਜੈਮਲ ਸਿੰਘ ਤੇਜਾ ਸਿੰਘ ਵਾਸੀ ਪਿੰਡ ਫੁਲੜਾ ਵਜੋਂ ਅਤੇ ਦੂਜੀ ਧਿਰ ਦੇ ਮਨਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਪਿੰਡ ਖੈਰਾਬਾਦ ਥਾਣਾ ਦਸੂਹਾ ਵਜੋਂ ਹੋਈ ਹੈ।ਜਾਣਕਾਰੀ ਅਨੁਸਾਰ ਪਿੰਡ ਫੁੱਲੜੇ ਦੇ ਕਾਂਗਰਸੀ ਆਗੂ ਸੁਖਰਾਜ ਸਿੰਘ ਅਤੇ ਉਸ ਦੇ ਸਾਥੀ ਵਿਵਾਦਤ ਜ਼ਮੀਨ ਉੱਪਰ ਗਏ ਸਨ ਜਿਥੇ ਉਨ੍ਹਾਂ ਦਾ ਵਿਰੋਧੀ ਧਿਰ ਨਾਲ ਟਕਰਾ ਹੋ ਗਿਆ ।
PUNJAB




INDIA








WORLD










