ਪੰਜਾਬ ਕਾਂਗਰਸ ਵੱਲੋਂ ਅੱਜ ਚੰਡੀਗੜ੍ਹ ਵਿੱਚ ਮਹਿਗਾਈ ਨੂੰ ਲੈ ਕੇ ਕੇਂਦਰ ਖਿਲਾਫ ਧਰਨਾ ਲਾਇਆ ਗਿਆ ਸੀ । ਉਸ ਟਾਈਮ ਨਵਜੋਤ ਸਿੰਘ ਸਿੱਧੂ ਨੇ ਆਪਣੇ ਭਾਸ਼ਣ ਦੌਰਾਨ ਇਮਾਨਦਾਰੀ ਦੀ ਗੱਲ ਕਰ ਰਹੇ ਸਨ। ਉਥੇ ਧਰਨੇ ਵਿੱਚ ਬੈਠੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਸਿੱਧੂ ਨੂੰ ਆਖਿਆ ਬੇਈਮਾਨ ਲੋਕਾਂ ਦੇ ਨਾਮ ਲਵੋ ਡਰਾਮਾ ਨਾ ਕਰੋ । ਜਿਸ ਤੋਂ ਕਾਂਗਰਸੀ ਆਪਸ ਖਹਿਬੜ ਦੇ ਨਜ਼ਰ ਆਏ । ਮਹਿੰਗਾਈ ਖ਼ਿਲਾਫ਼ ਇਸ ਪ੍ਰਦਰਸ਼ਨ ਵਿੱਚ ਨਵਜੋਤ ਸਿੰਘ ਸਿੱਧੂ, ਬਰਿੰਦਰ ਸਿੰਘ ਢਿੱਲੋਂ ਅਤੇ ਰਾਜਾ ਵੜਿੰਗ ਸਣੇ ਹੋਰ ਕਈ ਆਗੂ ਮੌਜੂਦ ਸਨ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਇਮਾਨਦਾਰ ਹਨ ਜਦ ਕਿ ਕਾਂਗਰਸ ਦੇ ਵਿੱਚ ਹੀ ਕੁੱਝ ਲੀਡਰ ਹਨ ਜੋ ਬੇਈਮਾਨ ਹਨ। ਜਿਸ ਤੋਂ ਬਾਅਦ ਬਰਿੰਦਰ ਸਿੰਘ ਢਿੱਲੋਂ ਭੜਕ ਗਏ ਅਤੇ ਉਨ੍ਹਾਂ ਕਿਹਾ ਕਿ ਪਹਿਲਾ ਤੁਸੀ ਨਾਮ ਦੱਸੋ ਕਿ ਕਿਹੜੇ ਉਹ ਆਗੂ ਹਨ ਜਿਨ੍ਹਾਂ ਨੂੰ ਤੁਸੀ ਬੇਈਮਾਨ ਕਹਿ ਰਹੇ ਹੋ। ਜਾਂ ਤੁਸੀ ਇਹ ਗੱਲ ਵਾਪਸ ਲੈ ਲਵੋ। ਇਸ ਦੌਰਾਨ ਕਾਂਗਰਸ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੋਵਾਂ ਦੇ ਸਮਰੱਥਕ ਨਾਅਰੇਬਾਜ਼ੀ ਕਰਨ ਲੱਗ ਗਏ। ਨਵਜੋਤ ਸਿੰਘ ਸਿੱਧੂ ਨੇ ਆਪਣਾ ਭਾਸ਼ਣ ਬੰਦ ਕੀਤਾ ਤੇ ਧਰਨੇ ਵਾਲੀ ਜਗ੍ਹਾ ਤੋਂ ਚਲੇ ਗਏ। ਕਾਂਗਰਸ ਪਾਰਟੀ ਵਿੱਚ ਚੋਣਾਂ ਤੋਂ ਬਾਅਦ ਵੀ ਜਿਹੜੀ ਆਪਸੀ ਫੁੱਟ ਹੈ ਉਹ ਅਜੇ ਖਤਮ ਨਹੀਂ ਹੋਈ ਤੇ ਮੀਡੀਆ ਦੇ ਸਾਹਮਣੇ ਆ ਗਈ। ਅੱਜ ਦਾ ਕੇਂਦਰ ਖਿਲਾਫ ਕਾਂਗਰਸ ਦਾ ਧਰਨਾ ਫਲਾਪ ਹੋ ਗਿਆ
PUNJAB




INDIA








WORLD










