ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਨੇ ਗੈਂਗਸਟਰਾਂ ਉਪਰ ਸ਼ਿਕੰਜਾ ਕੱਸਣਾਂ ਸ਼ੁਰੂ ਕਰ ਦਿੱਤਾ ਹੈ । ਪੰਜਾਬ ਪੁਲਿਸ ਵੱਲੋਂ ਪਿਛਲੇ ਸਮੇਂ ਕੋਲਕਾਤਾ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਸਿੰਘ ਭੁੱਲਰ ਤੇ ਜਸਪ੍ਰੀਤ ਸਿੰਘ ਜੱਸੀ ਦੇ ਨੇੜਲੇ ਸਾਥੀ ਹਰਬੀਰ ਸਿੰਘ ਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਹਰਬੀਰ ਤੋਂ 30 ਬੋਰ ਚਾਇਨੀਸ ਪਿਸਤੌਲ ਅਤੇ 7 ਮੈਗਜ਼ੀਨ ਬਰਾਮਦ ਕੀਤੇ ਹਨ ।
ਇਸ ਬਾਰੇ ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮਸ਼ਹੂਰ ਗੈਂਗਸਟਰ ਜੈਪਾਲ ਭੁੱਲਰ ਦੇ ਕਰੀਬੀ ਹਰਬੀਰ ਸਿੰਘ ਸੋਹਲ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਪੇਸ਼ੇ ਤੋਂ ਗਾਇਕ ਹੈ।
ਗ੍ਰਿਫਤਾਰੀ ਕਿੱਥੋਂ ਤੇ ਕਿਵੇਂ ਹੋਈ ?
ਪੁਲਿਸ ਨੂੰ ਸੂਚਨਾ ਮਿਲੀ ਸੀ ਤੇ ਉਸ ਦੇ ਆਧਾਰ ‘ਤੇ ਉਨ੍ਹਾਂ ਨੂੰ ਮੋਹਾਲੀ ਸਥਿਤ ਪ੍ਰਾਈਵੇਟ ਅਪਾਰਟਮੈਂਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਕੀ ਗੈਂਸਟਰ ਟਾਸਕ ਫੋਰਸ ਤੋਂ ਇਨਪੁਟ ਮਿਲੀ
ਦੇਖੋ, ਉਹ ਵੀ ਸਾਡੀ ਟੀਮ ਦਾ ਹਿੱਸਾ ਹੈ ਪਰ ਇਸ ਦੀ ਜਾਣਕਾਰੀ ਸਾਨੂੰ ਕਿਤੋਂ ਹੋਰ ਮਿਲੀ ਸੀ।
ਕਬੱਡੀ ਖਿਡਾਰੀਆਂ ਦੇ ਕਤਲ ‘ਤੇ ਜਵਾਬ
ਹੁਣ ਤੱਕ ਕੀਤੀ ਜਾਂਚ ਅਨੁਸਾਰ ਇਨ੍ਹਾਂ ਦਾ ਕਬੱਡੀ ਖਿਡਾਰੀਆਂ ਦੇ ਕਤਲ ਨਾਲ ਕੋਈ ਸਬੰਧ ਨਹੀਂ।
ਕੀ ਜੈਪਾਲ ਭੁੱਲਰ ਦਾ ਗਰੁੱਪ ਹੁਣ ਇਸ ਨੂੰ ਚਲਾ ਰਿਹਾ ਸੀ?
ਦੇਖੋ, ਇਹ ਫਿਲਹਾਲ ਅੰਡਰ ਇਨਕੁਆਰੀ ਹੈ, ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ, ਹਾਂ, ਪਰ ਇਹ ਦੋਵੇਂ ਭੁੱਲਰ ਦੇ ਕਾਫੀ ਕਰੀਬੀ ਸਨ ਤੇ ਹੋਰ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋ ਸਕਦੇ ਹਨ।
PUNJAB




INDIA








WORLD










