ਪੰਜਾਬ ਵਿੱਚੋਂ ਮਾਨ ਸਰਕਾਰ ਨੇ ਨਸ਼ੇ ਖਤਮ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਨਸ਼ਿਆਂ ਨੂੰ ਲੈ ਕੇ ਜੇਲ੍ਹਾਂ ਵੀ ਬਦਨਾਮ ਹੋ ਚੁੱਕੀਆਂ ਹਨ ਕਿਉਂਕਿ ਆਮ ਹੀ ਜੇਲਾਂ ਵਿੱਚ ਨਸ਼ੇ ਦੀ ਸਪਲਾਈ ਹੁੰਦੀ ਹੈ। ਜਿਸ ਨੂੰ ਲੈ ਕੇ ਪੁਲਿਸ ਨੇ ਸਖ਼ਤੀ ਕਰਦਿਆਂ ਜੇਲਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਤੇ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ ਹੈ। ਅੱਜ ਤਰਨਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਚ ਬਣੀ ਜੇਲ੍ਹ ਵਿੱਚੋਂ ਪੁਲਿਸ ਨੇ ਇੱਕ ਜੇਲ੍ਹ ਗਾਰਡ ਨੂੰ ਚੈੱਕ ਕੀਤਾ ਤਾਂ ਉਸ ਕੋਲੋਂ ਨਸ਼ੀਲੇ ਪਦਾਰਥ ਫੜੇ ਗਏ ਹਨ।
ਪੁਲਿਸ ਨੂੰ ਸ਼ੱਕ ਹੋਇਆ ਤਾਂ ਚੈਕਿੰਗ ਵਿੱਚ ਜੇਲ੍ਹ ਗਾਰਡ ਦੀ ਪੈਂਟ ਦੀ ਜਿੱਪ ਖੋਲੀ ਤਾਂ ਕੋਲੋਂ ਬੀਡੀਓ ਦੇ ਬੰਡਲ, ਤੰਬਾਕੂ ਦੇ ਪੈਕਟ, ਪੈਕਟ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਜੇਲ੍ਹ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਵੱਲੋਂ ਫੜੇ ਗਏ ਜੇਲ੍ਹ ਗਾਰਡ ਦੀ ਪੈਂਟ ਦੇ ਅੰਦਰਲੇ ਹਿੱਸੇ ਵਿੱਚ ਸਾਰੇ ਨਸ਼ੀਲੇ ਪਦਾਰਥ ਲੁਕੋਏ ਹੋਏ ਸਨ, ਇਹ ਪਦਾਰਥ ਉਹ ਜੇਲ੍ਹ ਆੰਦਰ ਲੈ ਕੇ ਜਾ ਰਿਹਾ ਸੀ। ਜੇਲ੍ਹ ਵਿੱਚੋਂ ਨਿੱਤ ਦਿਨ ਨਸ਼ੀਲੇ ਪਦਾਰਥ ਬਰਾਮਦ ਹੋ ਰਹੇ ਸਨ।
PUNJAB




INDIA








WORLD










