ਪੰਜਾਬ ਵਿੱਚ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਆਪਣੇ ਕੰਮ ਕਰਾਉਣ ਵਿੱਚ ਕੋਈ ਦਿਕੱਤ ਨਾ ਆਵੇ ਉਸ ਨੂੰ ਲੈ ਕੇ ਹਰ ਰੋਜ਼ ਨਵੇਂ ਨਵੇਂ ਐਲਾਨ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਮਾਨ ਸਰਕਾਰ ਨੇ ਪੰਜਾਬ ਵਿੱਚ ਚਲਦੇ ਸੇਵਾ ਕੇਂਦਰ ਜੋ ਪਹਿਲਾਂ ਹਫਤੇ ਵਿੱਚ ਪੰਜ ਦਿਨ ਖੁੱਲਦੇ ਸੀ । ਮਾਨ ਨੇ ਐਲਾਨ ਕੀਤਾ ਕਿ ਹੁਣ ਸੇਵਾ ਕੇਂਦਰ ਸੱਤ ਦਿਨ ਖੁਲਿਆ ਕਰਨਗੇ ਤਾਂ ਜ਼ੋ ਲੋਕਾਂ ਨੂੰ ਆਪਣੇ ਕੰਮ ਕਰਾਉਣ ਲਈ ਲਾਇਨਾਂ ਵਿੱਚ ਨਾ ਖੜਨਾ ਪਵੇ। ਐਲਾਨ ਦੇ ਮੁਤਾਬਕ ਅੱਜ ਲੋਕਾਂ ਨੇ ਐਤਵਾਰ ਵਾਲੇ ਦਿਨ ਵੀ ਸੇਵਾ ਕੇਂਦਰਾਂ ਜਾ ਕੇ ਆਪਣੇ ਕੰਮ ਕਰਵਾਏ । ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਹੋਰ ਸੋਖਾ ਕਰਨ ਲਈ ਜ਼ਿਲ੍ਹਾ ਪੱਧਰ ਤੇ ਮੁੱਖ ਮੰਤਰੀ ਦਫ਼ਤਰ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਜਿਹੜੇ ਲੋਕ ਪਹਿਲਾਂ ਆਪਣੇ ਕੰਮ ਚੰਡੀਗੜ੍ਹ ਕਰਾਉਣ ਜਾਂਦੇ ਸੀ ਉਹ ਹੁਣ ਆਪਣੇ ਜ਼ਿਲਿਆਂ ਵਿਚ ਬਣੇ ਮੁੱਖ ਮੰਤਰੀ ਦਫਤਰਾਂ ਤੋਂ ਕੰਮ ਕਰਵਾ ਸਕਣਗੇ । ਆਮ ਆਦਮੀ ਪਾਰਟੀ ਵੱਲੋਂ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਦਾ ਟਵਿੱਟਰ ਹੈਂਡਲ ‘ਤੇ ਪੋਸਟਰ ਜਾਰੀ ਕੀਤਾ ਗਿਆ ਹੈ।
ਮੁੱਖ ਮੰਤਰੀ ਦੇ ਐਲਾਨ ਅਨੁਸਾਰ ਸੂਬੇ ਵਿੱਚ ਡਿਜ਼ੀਟਲ ਸਰਕਾਰ ਤਹਿਤ ਕੰਮ ਹੋਵੇਗਾ। ਹਰ ਜ਼ਿਲ੍ਹੇ ਵਿੱਚ ਇਕ ਮੁੱਖ ਮੰਤਰੀ ਦਫ਼ਤਰ ਹੋਵੇਗਾ, ਜਿਸ ਨਾਲ ਕਿਸੇ ਵੀ ਵਿਅਕਤੀ ਨੂੰ ਹੁਣ ਆਪਣੀ ਸਮੱਸਿਆ ਚੰਡੀਗੜ੍ਹ ਵਿਖੇ ਲੈ ਕੇ ਨਹੀਂ ਜਾਣੀ ਪਵੇਗੀ।
ਇਨ੍ਹਾਂ ਦਫ਼ਤਰਾਂ ਵਿੱਚ ਜ਼ਿਲ੍ਹਾ ਨੋਡਲ ਅਧਿਕਾਰੀ ਬੈਠਣਗੇ। ਇਥੇ ਹੀ ਅਪੀਲਕਰਤਾ ਦੀ ਬੇਨਤੀ ਕੰਪਿਊਟਰ ਵਿੱਚ ਦਰਜ ਹੋਵੇਗੀ ਅਤੇ ਬਾਕਾਇਦਾ ਰਸੀਦ ਦਿੱਤੀ ਜਾਵੇਗੀ। ਇਥੋਂ ਉਹ ਸ਼ਿਕਾਇਤ ਮੁੱਖ ਮੰਤਰੀ ਦਫ਼ਤਰ ਪੁੱਜੇਗੀ ਅਤੇ ਉਥੋਂ ਦੇ ਅਧਿਕਾਰੀ ਕਾਰਵਾਈ ਕਰਨਗੇ।