ਪੰਜਾਬ ਵਿੱਚ ਆਏ ਦਿਨ ਕਤਲ ਹੋਣ ਦਾ ਸਿਲਸਿਲਾ ਜਾਰੀ ਹੈ ਰੁਕਣ ਦਾ ਨਾਂ ਨਹੀਂ ਲੈ ਰਿਹਾ । ਇੱਕ ਤਾਜ਼ਾ ਘਟਨਾ ਸਹਾਮਣੇ ਆਈ ਹੈ ਰੂਪਨਗਰ ਦੀ ਪਾਵਰ ਕਲੋਨੀ ਵਿੱਚ ਜਿਥੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਰੂਪਨਗਰ ਦੀ ਪਾਵਰ ਕਲੋਨੀ ਮਕਾਨ ਨੰਬਰ 62 ਵਿੱਚ ਤਿੰਨ ਜੀਆਂ ਦਾ ਕਤਲ ਹੋਇਆ ਹੈ । ਮੌਕੇ ਤੇ ਪਹੁੰਚੇ ਐਸ ਐਸ ਪੀ ਡਾ ਸੰਦੀਪ ਗਰਗ ਨੇਂ ਦੱਸਿਆ ਕਿ ਘਰ ਵਿੱਚ ਚਾਰ ਜੀ ਰਹਿੰਦੇ ਸਨ । ਚਾਰਾਂ ਵਿਚੋਂ ਤਿੰਨਾਂ ਦੀਆਂ ਮੌਤ ਹੋ ਚੁੱਕੀ ਹੈ ਜਿਸ ਵਿੱਚ ਸਾਬਕਾ ਅਧਿਆਪਕ ਹਰਚਰਨ ਸਿੰਘ,ਉਸ ਦੀ ਪਤਨੀ ਪਰਮਜੀਤ ਕੌਰ, ਉਨ੍ਹਾਂ ਦੀ ਬੇਟੀ ਡਾ ਚਰਨਪ੍ਰੀਤ ਕੌਰ ਇਹ ਸਾਰਿਆ ਦੀ ਮੌਤ ਹੋ ਚੁੱਕੀ ਹੈ । ਐਸ ਐਸ ਪੀ ਨੇ ਦੱਸਿਆ ਅਸੀਂ ਜਾਂਚ ਕਰ ਰਹੇ ਹਾਂ ਇੰਨਾ ਦਾ ਕਤਲ ਹੋਇਆ ਜਾ ਕਿਸੇ ਹੋਰ ਕਾਰਨਾਂ ਕਰਕੇ ਮੌਤਾਂ ਹੋਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਇੰਨਾ ਦਾ ਇੱਕ ਬੇਟਾ ਵੀ ਹੈ ਜੋ ਅਜੇ ਲਾਪਤਾ ਹੈ ਉਸ ਦੀ ਜਲਦੀ ਭਾਲ ਕਰ ਲਈ ਜਾਵੇਗੀ। ਇਸ ਘਟਨਾ ਦਾ ਆਸ ਪਾਸ ਰਹਿਣ ਵਾਲਿਆਂ ਲੋਕਾਂ ਨੂੰ ਉਦੋਂ ਪਤਾ ਲੱਗਾ ਜਦੋਂ ਘਰ ਦੇ ਅੰਦਰੋਂ ਬਦਬੂ ਆਉਣ ਲੱਗੀ ਅਤੇ ਤੁਰੰਤ ਇਸ ਸਬੰਧੀ ਪੁਲਿਸ ਨੂੰ 112 ਨੰਬਰ ਤੇ ਸੂਚਨਾ ਦਿੱਤੀ । ਜਿਸ ਤੋਂ ਬਾਅਦ ਪੁਲਿਸ ਨੇ ਪਹੁੰਚ ਕੇ ਲਾਸ਼ਾ ਨੂੰ ਆਪਣੇ ਕਾਬਜੇ ਵਿੱਚ ਲੈਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ
PUNJAB




INDIA








WORLD










