
ਮੋਗਾ, 15 ਅਪ੍ਰੈਲ (ਪ. ਪ.): ਐਸ.ਐਸ.ਪੀ. ਮੋਗਾ ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ, ਉਪ ਕਪਤਾਨ ਪੁਲਿਸ ਬਾਘਾਪੁਰਾਣਾ ਸ਼ਮਸ਼ੇਰ ਸਿੰਘ ਅਤੇ ਉਪ ਕਪਤਾਨ ਪਰਸਨ ਸਿੰਘ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ, ਸੀ.ਆਈ.ਏ ਸਟਾਫ਼ ਬਾਘਾਪੁਰਾਣਾ ਦੀ ਟੀਮ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਸਮੱਗਲਰਾਂ ਖਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਮਿਤੀ 14.04.2022 ਨੂੰ ਸ:ਥ: ਵਰਿੰਦਰ ਕੁਮਾਰ 408/ਮੋਗਾ ਸਮੇਤ ਪੁਲਿਸ ਪਾਰਟੀ ਵੱਲੋ ਆਲਮਵਾਲਾ ਤੋਂ ਜੈ ਸਿੰਘ ਵਾਲਾ ਰੋਡ ਉੱਪਰ ਨਾਕਾਬੰਦੀ ਕਰਕੇ ਚੈਕਿੰਗ ਦੌਰਾਨ ਇੱਕ ਅਲਟੋ ਕਾਰ ਨੰਬਰੀ ਪੀ.ਬੀ.65-ਐਚ.3183 ਰੰਗ ਮਟੈਲਿਕ ਦੀ ਚੈਕਿੰਗ ਕੀਤੀ ਤਾਂ ਕਾਰ ਦੀ ਡਰਾਈਵਰ ਸੀਟ ਹੇਠੋਂ 1 ਕਿੱਲੋਗ੍ਰਾਮ ਅਫੀਮ ਬ੍ਰਾਮਦ ਹੋਈ। ਕਾਰ ਚਾਲਕ ਅਵਤਾਰ ਸਿੰਘ ਸੰਘਾ ਪੁੱਤਰ ਮਹਿੰਦਰ ਸਿੰਘ ਵਾਸੀ ਰੋਡੇ ਰੋਡ ਡੇਮਰੂ ਖੁਰਦ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 61 ਮਿਤੀ 14.4.2022 ਅ/ਧ 18/61/85 ਐਨ.ਡੀ.ਪੀ.ਐਸ ਐਕਟ ਬਾਘਾਪੁਰਾਣਾ ਦਰਜ ਰਜਿਸਟਰ ਕੀਤਾ ਗਿਆ।
ਪੁੱਛ-ਗਿੱਛ ਦੌਰਾਨ ਮੁਕੱਦਮਾ ਦੇ ਦੋਸ਼ੀ ਅਵਤਾਰ ਸਿੰਘ ਨੇ ਦੱਸਿਆ ਕਿ ਬ੍ਰਾਮਦਗਾ ਅਫੀਮ ਲਖਵਿੰਦਰ ਸਿੰਘ ਪੁੱਤਰ ਬਾਜ ਸਿੰਘ ਵਾਸੀ ਚੁਤਾਲਾ, ਜਿ਼ਲ੍ਹਾ ਤਰਨਤਾਰਨ ਸਾਹਿਬ ਪਾਸੋਂ ਖਰੀਦੀ ਹੈ ਜੋ ਅੱਜ ਵੀ ਅਫੀਮ ਸਪਲਾਈ ਕਰਨ ਲਈ ਜੈ ਸਿੰਘ ਵਾਲਾ/ਜੈਮਲਵਾਲਾ ਏਰੀਆ ਵਿੱਚ ਆ ਰਿਹਾ ਹੈ। ਜਿਸ ਤੇ ਸਪੈਸ਼ਲ ਨਾਕਾਬੰਦੀ ਕਰਵਾਈ ਗਈ। ਨਾਕਾਬੰਦੀ ਦੋਰਾਨ ਸ:ਥ: ਬਲਧੀਰ ਸਿੰਘ ਇੰਚਾਰਜ, ਪੁਲਿਸ ਚੌਂਕੀ ਨੱਥੂਵਾਲਾ ਸਮੇਤ ਪੁਲਿਸ ਪਾਰਟੀ ਵੱਲੋਂ ਜੈ ਸਿੰਘ ਵਾਲਾ ਤੋਂ ਬਾਘਾਪੁਰਾਣਾ ਟੀ- ਪੁਆਇੰਟ ਪਰ ਨਾਕਾਬੰਦੀ ਕਰਕੇ ਲਖਵਿੰਦਰ ਸਿੰਘ ਪੁੱਤਰ ਬਾਜ ਸਿੰਘ ਵਾਸੀ ਚੁਤਾਲਾ, ਜਿ਼ਲ੍ਹਾ ਤਰਨਤਾਰਨ ਨੂੰ ਕਰੇਟਾ ਕਾਰ ਨੰਬਰੀ ਪੀ.ਬੀ.-46-ਏ-5100 ਸਮੇਤ ਕਾਬੂ ਕੀਤਾ ਤੇ ਉਪ ਕਪਤਾਨ ਪੁਲਿਸ ਬਾਘਾਪੁਰਾਣਾ ਸਮਸ਼ੇਰ ਸਿੰਘ ਦੀ ਹਾਜਰੀ ਵਿੱਚ ਕਾਰ ਦੀ ਤਲਾਸ਼ੀ ਕਰਕੇ ਕੰਡਕਟਰ ਸਾਈਡ ਦੀ ਸੀਟ ਦੇ ਪੈਰਾਂ ਵਾਲੀ ਜਗ੍ਹਾ ਤੋਂ 09 ਕਿੱਲੋਗ੍ਰਾਮ ਅਫੀਮ ਬ੍ਰਾਮਦ ਕੀਤੀ ਗਈ।ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
ਸੀਨੀਅਰ ਕਪਤਾਨ ਪੁਲਿਸ ਮੋਗਾ ਨੇ ਦੱਸਿਆ ਕਿ ਮਿਤੀ 02.04.2022 ਤੋਂ ਹੁਣ ਤੱਕ ਐਨ.ਡੀ.ਪੀ.ਐਸ ਐਕਟ ਦੇ ਕੁੱਲ 14 ਮੁਕੱਦਮੇ ਦਰਜ ਰਜਿਸਟਰ ਕਰਕੇ 18 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਹਨਾ ਪਾਸੋਂ 80 ਗ੍ਰਾਮ ਹੈਰੋਇਨ, 50 ਗ੍ਰਾਮ ਸਮੈਕ, 10 ਕਿੱਲੋ ਅਫੀਮ, 1540 ਨਸ਼ੀਲੀਆ ਗੋਲੀਆਂ ਅਤੇ 50 ਹਜ਼ਾਰ ਰੁਪੈ ਡਰੱਗ ਮਨੀ ਬ੍ਰਾਮਦ ਕੀਤੀ ਗਈ ਹੈ। ਇਸੇ ਤਰ੍ਹਾ ਆਬਕਾਰੀ ਐਕਟ ਵਿੱਚ 15 ਮੁਕੱਦਮੇ ਦਰਜ ਰਜਿਸਟਰ ਕਰਕੇ 16 ਦੋਸ਼ੀ ਗ੍ਰਿਫਤਾਰ ਕੀਤੇ ਹਨ। ਜਿਹਨਾ ਤੋਂ 211.635 ਲੀਟਰ ਸਰਾਬ ਠੇਕਾ, 147 ਲੀਟਰ ਨਜਾਇਜ ਸ਼ਰਾਬ, 256 ਲੀਟਰ ਲਾਹਣ, 15.600 ਲੀਟਰ ਬੀਅਰ ਤੇ 2 ਚਾਲੂ ਭੱਠੀਆ ਬ੍ਰਾਂਮਦ ਕੀਤੀਆ ਹਨ। ਇਸ ਦੇ ਨਾਲ ਨਾਲ ਅਸਲਾ ਐਕਟ ਅਧੀਨ 03 ਮੁਕੱਦਮੇ ਦਰਜ ਰਜਿਸਟਰ ਕਰਕੇ 08 ਦੋਸ਼ੀ ਗ੍ਰਿਫਤਾਰ ਕੀਤੇ ਹਨ। ਜਿਹਨਾ ਪਾਸੋਂ 03 ਨਜਾਇਜ ਪਿਸਤੋਲ ਅਤੇ 10 ਕਾਰਤੂਸ ਬ੍ਰਾਮਦ ਕੀਤੇ। ਭਗੋੜਿਆ ਨੂੰ ਗ੍ਰਿਫਤਾਰ ਕਰਨ ਦੀ ਸਪੈਸ਼ਲ ਮੁਹਿੰਮ ਚਲਾ ਕੇ ਅ/ਧ 82/83 ਜਾਬਤਾ ਫੋਜਦਾਰੀ ਦਾ 01 ਅਤੇ 299 ਜਾਬਤਾ ਫੋਜਦਾਰੀ ਦੇ 04 (ਕੁੱਲ 05) ਭਗੋੜਿਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮੌਕੇ ਉਕਤ ਤਫ਼ਤੀਸ਼ੀ ਟੀਮ ਵਿੱਚ ਐਸ .ਐਚ.ਓ. ਜਤਿੰਦਰ ਸਿੰਘ ਅਤੇ ਏ. ਐਸ. ਆਈ. ਤਰਸੇਮ ਸਿੰਘ ਬਰਾੜ ਵੀ ਮਜੂਦ ਰਹੇ।

ਇਸ ਤੋਂ ਇਲਾਵਾ ਹੁਣ ਤੱਕ ਇਰਾਦਾ ਕਤਲ ਦੇ ਥਾਣਾ ਬਾਘਾਪੁਰਾਣਾ ਦੇ 02 ਮੁਕੱਦਮੇ ਟਰੇਸ ਕੀਤੇ ਹਨ ਤੇ ਇਸੇ ਤਰ੍ਹਾਂ 01 ਕਾਰ ਤੇ 2 ਮੋਟਰਸਾਈਕਲ ਚੋਰੀ ਦੇ ਮੁਕੱਦਮਿਆ ਵਿੱਚ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਰਿਕਵਰ ਕੀਤੇ ਹਨ।
PUNJAB




INDIA








WORLD










