ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਕੁਝ ਗਾਰੰਟੀਆਂ ਦਾ ਐਲਾਨ ਕੀਤਾ ਗਿਆ ਸੀ । ਅੱਜ ਭਗਵੰਤ ਮਾਨ ਨੇ ਆਪਣੀ ਸਰਕਾਰ ਦਾ ਇੱਕ ਮਹੀਨਾ ਪੂਰਾ ਹੋਣ ਤੇ ਪਹਿਲੀ ਗਾਰੰਟੀ ਦਾ ਐਲਾਨ ਕਰਦਿਆਂ ਪੰਜਾਬ ਦੇ ਸਾਰੇ ਹੀ ਆਮ ਲੋਕਾਂ ਨੂੰ 1 ਜੁਲਾਈ ਤੋਂ 300 ਯੂਨਿਟ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਮਾਫ ਕਰਨ ਦਾ ਐਲਾਨ ਕੀਤਾ ਹੈ । ਇਸ ਹਿਸਾਬ ਨਾਲ ਹਰ ਖਪਤਕਾਰ ਨੂੰ ਦੋ ਮਹੀਨੇ ਦੀ 600 ਯੂਨਿਟ ਮੁਫ਼ਤ ਮਿਲੇਗੀ।। ਉਨ੍ਹਾਂ ਕਿਹਾ ਕਿ ਖਜਾਨੇ ਵਿਚ ਕੋਈ ਘਾਟਾ ਨਹੀਂ, ਬੱਸ ਨੀਅਤ ਸਾਫ ਹੋਣੀ ਚਾਹੀਦੀ ਹੈ। ਉਨ੍ਹਾਂ ਆਖਿਆ ਹੈ ਕਿ ਖਜਾਨਾ ਵੀ ਭਰਾਂਗੇ ਤੇ ਉਸ ਵਿਚੋਂ ਲੋਕਾਂ ਦਾ ਹਿੱਸਾ ਉਨ੍ਹਾਂ ਨੂੰ ਵਾਪਸ ਵੀ ਕਰਾਂਗੇ।
ਸਰਕਾਰ ਦੇ ਇਸ ਐਲਾਨ ਨਾਲ ਸੂਬੇ ਦੇ ਕਰੀਬ 73.80 ਲੱਖ ਘਰੇਲੂ ਖਪਤਕਾਰਾਂ ਵਿੱਚੋਂ 62.25 ਲੱਖ ਦੇ ਕਰੀਬ ਅਜਿਹੇ ਖਪਤਕਾਰਾਂ ਨੂੰ ਲਾਭ ਹੋਵੇਗਾ, ਜਿਨ੍ਹਾਂ ਦੀ ਬਿਜਲੀ ਦੀ ਖਪਤ 300 ਯੂਨਿਟ ਤੱਕ ਹੈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਸੀਜ਼ਨ ਦੇ ਹਿਸਾਬ ਨਾਲ ਖਪਤਕਾਰਾਂ ਦੀ ਗਿਣਤੀ ਬਦਲਦੀ ਰਹਿੰਦੀ ਹੈ। ਇਨ੍ਹਾਂ ਦੀ ਗਿਣਤੀ ਸਰਦੀਆਂ ਵਿੱਚ ਜ਼ਿਆਦਾ ਹੋ ਸਕਦੀ ਹੈ ਅਤੇ ਗਰਮੀਆਂ ਵਿੱਚ ਘੱਟ ਹੋ ਸਕਦੀ ਹੈ। ਪੀਐਸਪੀਸੀਐਲ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਖਪਤਕਾਰਾਂ ਦੀ ਔਸਤ ਸੰਖਿਆ ਲਗਭਗ 62.25 ਲੱਖ ਹੈ, ਜਿਸ ਨੂੰ ਅਸੀਂ ਕਈ ਬਿਲਿੰਗ ਚੱਕਰਾਂ ਵਿੱਚ ਪਿਛਲੇ ਖਪਤ ਦੇ ਪੈਟਰਨਾਂ ਦੇ ਆਧਾਰ ‘ਤੇ ਕੱਢਿਆ ਹੈ। ਉਨ੍ਹਾਂ ਕਿਹਾ ਕਿ ਇਹ ਗਿਣਤੀ 84 ਫੀਸਦੀ ਦੇ ਕਰੀਬ ਹੈ।
ਇਹ ਪੁੱਛੇ ਜਾਣ ‘ਤੇ ਕਿ ਇਹ ਸਬਸਿਡੀ ਕਿਵੇਂ ਕੰਮ ਕਰੇਗੀ, ਰਿਪੋਰਟ ਵਿਚ ਇਕ ਅਧਿਕਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਵੱਖ-ਵੱਖ ਸ਼੍ਰੇਣੀਆਂ ਅਧੀਨ ਘਰੇਲੂ ਖਪਤਕਾਰਾਂ ਨੂੰ ਪ੍ਰਤੀ ਸਾਲ 3,998 ਕਰੋੜ ਰੁਪਏ ਦੀ ਸਬਸਿਡੀ ਪ੍ਰਦਾਨ ਕਰ ਰਹੀ ਹੈ।
ਲਗਭਗ 21.83 ਲੱਖ SC/BC/BPL ਖਪਤਕਾਰਾਂ ਨੂੰ 1657 ਕਰੋੜ ਰੁਪਏ ਦੀ ਸਾਲਾਨਾ ਘਰੇਲੂ ਸਬਸਿਡੀ ਦਿੱਤੀ ਜਾਵੇਗੀ ਅਤੇ ਮੌਜੂਦਾ ਨੀਤੀ (64.46 ਲੱਖ ਖਪਤਕਾਰ) ਦੇ ਅਨੁਸਾਰ 7KW ਤੱਕ ਲੋਡ ਵਾਲੇ ਖਪਤਕਾਰਾਂ ਨੂੰ 2341 ਕਰੋੜ ਰੁਪਏ ਸਾਲਾਨਾ ਸਬਸਿਡੀ ਦਿੱਤੀ ਜਾਵੇਗੀ।
ਇਹ ਸਬਸਿਡੀਆਂ ਮਿਲ ਕੇ ਲਗਭਗ 3998 ਕਰੋੜ ਰੁਪਏ ਪ੍ਰਤੀ ਸਾਲ ਬਣਦੀਆਂ ਹਨ। ਖਾਸ ਤੌਰ ‘ਤੇ, SC/BC/BPL ਖਪਤਕਾਰਾਂ ਨੂੰ ਪਹਿਲੇ 200 ਯੂਨਿਟ ਪ੍ਰਤੀ ਮਹੀਨਾ ਪਹਿਲਾਂ ਹੀ ਮੁਫਤ ਦਿੱਤੇ ਜਾ ਰਹੇ ਹਨ।
PUNJAB




INDIA








WORLD










