ਪੰਜਾਬ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਵਿਧਾਇਕ ਲਗਾਤਾਰ ਸਰਕਾਰੀ ਦਫ਼ਤਰਾਂ ਵਿੱਚ ਛਾਪੇ ਮਾਰਨ ਰਹੇ ਹੈ । ਬੀਤੀ ਰਾਤ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਪਣੇ ਹਲਕੇ ਵਿੱਚ ਪੈਂਦੀ ਮੁਬਾਰਕਪੁਰ ਚੌਕੀ ਤੇ ਦੇਰ ਰਾਤ ਛਾਪਾ ਮਾਰਿਆ ਤੇ ਮੌਕੇ ਤੇ ਚੌਂਕੀ ਇੰਚਾਰਜ ਗੁਲਸ਼ਨ ਕੁਮਾਰ ਸ਼ਰਾਬ ਪੀਂਦਾ ਫੜਿਆ ਗਿਆ। ਉਸ ਮੌਕੇ ਵਿਧਾਇਕ ਰੰਧਾਵਾ ਨੇ ਸਾਰੀ ਕਾਰਵਾਈ ਦੀ ਵੀਡੀਓ ਗ੍ਰਾਫੀ ਵੀ ਕਰਵਾਈ । ਵਿਧਾਇਕ ਨੇ ਮੌਕੇ ਤੇ ਡੇਰਾਬੱਸੀ ਦੇ ਡੀਐਸਪੀ ਗੁਰਬਖਸ਼ੀਸ਼ ਸਿੰਘ ਮਾਨ ਨੂੰ ਬੁਲਾਇਆ ਤੇ ਚੌਂਕੀ ਇੰਚਾਰਜ ਤੇ ਕਾਰਵਾਈ ਕਰਵਾਈ। ਮੌਕੇ ਤੇ ਪਹੁੰਚੇ ਡੀਐਸਪੀ ਨੇ ਜ਼ਿਲ੍ਹਾ ਮੁਖੀ ਦੇ ਨਿਰਦੇਸ਼ਾ ਤੇ ਚੌਂਕੀ ਇੰਚਾਰਜ ਗੁਲਸ਼ਨ ਕੁਮਾਰ ਨੂੰ ਮੁਅੱਤਲ ਕਰਦਿਆਂ ਲਾਈਨ ਹਾਜ਼ਰ ਕਰ ਦਿੱਤਾ ਗਿਆ । ਤੁਹਾਨੂੰ ਦੱਸ ਦੇਈਏ ਕਿ ਹਲਕਾ ਡੇਰਾਬੱਸੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਡੇਰਾਬੱਸੀ ਨੇੜੇ ਮੁਬਾਰਕਪੁਰ ‘ਚ ਬਣੀ ਪੁਲਸ ਚੌਕੀ ‘ਤੇ ਦੁਪਹਿਰ ਕਰੀਬ 1 ਵਜੇ ਛਾਪਾ ਮਾਰਿਆ ਤਾਂ ਦੇਖਿਆ ਕਿ ਉਥੋਂ ਦੀ ਪੁਲਸ ਚੌਕੀ ਦੇ ਇੰਚਾਰਜ ਗੁਲਸ਼ਨ ਕੁਮਾਰ ਤੇ ਉਸਦੇ ਦੋਸਤ ਉਸ ਦੇ ਨਾਲ ਬੈਠ ਕੇ ਉਸੇ ਟੇਬਲ ‘ਤੇ ਸ਼ਰਾਬ ਪੀਂਦੇ ਪਏ ਸਨ ਜਿਸ ‘ਤੇ ਉਹ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰਦਾ ਸੀ, ਨੂੰ ਰੰਗੇ ਹੱਥੀਂ ਫੜ ਲਿਆ ਅਤੇ ਡੀ.ਐਸ.ਪੀ ਡੇਰਾਬੱਸੀ ਸਰਦਾਰ ਗੁਰੂ ਬਖਸ਼ੀਸ਼ ਸਿੰਘ ਨੂੰ ਮੌਕੇ ‘ਤੇ ਬੁਲਾ ਕੇ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਗੁਲਸ਼ਨ ਕੁਮਾਰ ਦਾ ਡੇਰਾਬੱਸੀ ਵਿਖੇ ਮੈਡੀਕਲ ਕਰਵਾਇਆ ਗਿਆ। ਅੱਗੇ ਕੀ ਹੋਵੇਗੀ ਕਾਰਵਾਈ ਹੋਵੇਗੀ ਤੇ ਪੁਲਿਸ ਮਹਿਕਮਾ ਹੀ ਜਵਾਬ ਦੇਵੇਗਾ।
PUNJAB




INDIA








WORLD










